ਕੋਲੰਬੀਆ ਦੇ ਡਿਫੈਂਡਰ ਫਾਬਰਾ ਵਿਸ਼ਵ ਕੱਪ ਤੋਂ ਬਾਹਰ
Sunday, Jun 10, 2018 - 10:59 AM (IST)

ਬੋਗੋਟਾ— ਕੋਲੰਬੀਆ ਦੇ ਫਰਾਂਕਾ ਫਾਬਰਾ ਸੱਟ ਦਾ ਸ਼ਿਕਾਰ ਹੋਣ ਕਰਕੇ ਫੁੱਟਬਾਲ ਵਿਸ਼ਵ ਕੱਪ ਟੀਮ ਤੋਂ ਬਾਹਰ ਹੋ ਗਏ ਹਨ ਜਿਸ ਨਾਲ ਟੀਮ ਦੇ ਮੈਨੇਜਰ ਜੋਸ਼ ਪੇਕਰਮੈਨ ਨੂੰ ਝਟਕਾ ਲੱਗਾ ਹੈ। ਕੋਲੰਬੀਆ ਫੁੱਟਬਾਲ ਮਹਾਸੰਘ ਨੇ ਦੱਸਿਆ ਕਿ ਬੋਕਾ ਜੂਨੀਅਰ ਟੀਮ ਦੇ ਡਿਫੈਂਡਰ ਦਾ ਗੋਡਾ ਅਭਿਆਸ ਦੇ ਦੌਰਾਨ ਜ਼ਖਮੀ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੇਕਰਮੈਨ 'ਅਗਲੇ ਕੁਝ ਘੰਟਿਆਂ' 'ਚ ਟੀਮ 'ਚ ਫਾਬਰਾ ਦੀ ਜਗ੍ਹਾ ਲੈਣ ਵਾਲੇ ਖਿਡਾਰੀ ਦੇ ਬਾਰੇ 'ਚ ਦੱਸਣਗੇ। ਕੋਲੰਬੀਆ ਗਰੁੱਪ ਐੱਚ. 'ਚ ਪੋਲੈਂਡ, ਸੇਨੇਗਲ ਅਤੇ ਜਾਪਾਨ ਦੇ ਨਾਲ ਹੈ ਜੋ ਆਪਣਾ ਪਹਿਲਾ ਮੁਕਾਬਲਾ 19 ਜੂਨ ਨੂੰ ਖੇਡੇਗਾ।