ਮੁੱਕੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਦੇ 4 ਤਮਗੇ ਪੱਕੇ, ਦਲ ’ਚ ਪਾਜ਼ੇਟਿਵ ਮਾਮਲਾ ਵੀ ਮਿਲਿਆ
Friday, Dec 18, 2020 - 01:29 AM (IST)

ਨਵੀਂ ਦਿੱਲੀ – ਭਾਰਤੀ ਮੁੱਕੇਬਾਜ਼ਾਂ ਨੇ ਰਿੰਗ ਵਿਚ ਉਤਰੇ ਬਿਨਾਂ 4 ਤਮਗੇ ਪੱਕੇ ਕੀਤੇ ਜਦੋਂ ਵੀਰਵਾਰ ਨੂੰ ਜਰਮਨੀ ਦੇ ਕੋਲੋਨ ਵਿਚ ਮੁੱਕੇਬਾਜ਼ਾਂ ਵਿਸ਼ਵ ਕੱਪ ਦੇ ਡਰਾਅ ਵਿਚ ਦੇਸ਼ ਦੇ ਚਾਰ ਮੁੱਕੇਬਾਜ਼ਾਂ ਨੂੰ ਸਿੱਧੇ ਸੈਮੀਫਾਈਨਲ ਵਿਚ ਜਗ੍ਹਾ ਮਿਲੀ। ਭਾਰਤੀ ਦਲ ਵਿਚ ਹਾਲਾਂਕਿ ਇਕ ਸਹਿਯੋਗੀ ਸਟਾਫ ਕੋਵਿਡ-19 ਵਿਚ ਪਾਜ਼ੇਟਿਵ ਵੀ ਪਾਇਆ ਗਿਆ।
ਏਸ਼ੀਆਈ ਖੇਡਾਂ ਦੇ ਚੈਂਪੀਅਨ ਤੇ ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਤਮਗਾ ਜੇਤੂ ਅਮਿਤ ਪੰਘਾਲ (52) ਪੁਰਸ਼ ਵਰਗ ਦੇ ਸੈਮੀਫਾਈਨਲ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਜਦਕਿ ਮਹਿਲਾ ਵਰਗ ਵਿਚ ਪੂਜਾ ਰਾਣੀ (75 ਕਿ. ਗ੍ਰਾ.) ਤੇ ਸਿਮਰਨਜੀਤ ਕੌਰ (60 ਕਿ. ਗ੍ਰਾ.) ਘੱਟ ਖਿਡਾਰੀਆਂ ਦੇ ਕਾਰਣ ਆਪਣੇ-ਆਪਣੇ ਵਰਗ ਵਿਚ ਆਖਰੀ ਚਾਰ ਨਾਲ ਸ਼ੁਰੂਆਤ ਕਰਨਗੇ।
ਟੀਮ ਦੇ ਸਹਿਯੋਗੀ ਸਟਾਫ ਦਾ ਇਕ ਮੈਂਬਰ ਹਾਲਾਂਕਿ ਕੋਵਿਡ-19 ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਦੌਰੇ ’ਤੇ ਗਏ ਮੁੱਕੇਬਾਜ਼ਾਂ ਦਾ ਇਕ ਹੋਰ ਦੌਰ ਦਾ ਟੈਸਟ ਕੀਤਾ ਗਿਆ, ਜਿਸ ਵਿਚ ਕੋਈ ਮੁੱਕੇਬਾਜ਼ਾਂ ਪਾਜ਼ੇਟਿਵ ਨਹੀਂ ਆਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।