ਸਾਬਕਾ ਵਿਸ਼ਵ ਨੰਬਰ ਇਕ ਖਿਡਾਰੀ ਐਂਡੀ ਮਰੇ ਜੂਨ ’ਚ ਇਸ ਟੂਰਨਾਮੈਂਟ ਰਾਹੀਂ ਕਰਨਗੇ ਵਾਪਸੀ
Friday, May 29, 2020 - 05:51 PM (IST)

ਸਪੋਰਟਸ ਡੈਸਕ— ਸਾਬਕਾ ਵਿਸ਼ਵ ਨੰਬਰ ਇਕ ਖਿਡਾਰੀ ਐਂਡੀ ਮਰੇ ਆਪਣੀ ਸੱਟ ਤੋਂ ਠੀਕ ਹੋਣ ਤੋਂ ਬਾਅਦ 23 ਜੂਨ ਨੂੰ ਕੋਰਟ ’ਤੇ ਵਾਪਸੀ ਕਰਣਗੇ। ਇਸ ਚੈਰਿਟੀ ਟੂਰਨਾਮੈਂਟ ਦਾ ਆਯੋਜਨ ਉਨ੍ਹਾਂ ਦੇ ਭਰਾ ਜੈਮੀ ਮਰੇ ਕਰ ਰਹੇ ਹਨ ਜਿਸਦਾ ਮਕਸਦ ਬਿ੍ਰਟੇਨ ਦੇ ‘ਨੈਸ਼ਨਲ ਹੈਲਥ ਸਰਵਿਸਕੇ ਲਈ ਰਾਹਤ ਫੰਡ ਜਮਾਂ ਕਰਨਾ ਹੈ। ਇਸ ਟੂਰਨਾਮੈਂਟ ਦਾ ਨਾਂ ‘ਸ਼ਰੋਡਰਸ ਬੈਟਲ ਆਫ ਦਿ ਬਿ੍ਰਟਸ ਹੈ ਜਿਨੂੰ ਦਰਸ਼ਕਾਂ ਦੇ ਬਿਨਾਂ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਆਯੋਜਨ 23 ਤੋਂ 28 ਜੂਨ ਤਕ ਲੰਡਨ ਦੇ ਲਾਨ ਟੈਨਿਸ ਐਸੋਸਿਏਸ਼ਨ ਦੇ ਰੋਹੈਂਪਟਨ ਬੇਸ ’ਚ ਹੋਵੇਗਾ।
ਇਸ ’ਚ ਦੋ ਵਾਰ ਦੇ ਵਿੰਬਲਡਨ ਚੈਂਪੀਅਨ ਮੱਰੇ ਤੋਂ ਇਲਾਵਾ ਉਨ੍ਹਾਂ ਦੇ ਸਾਥੀ ਬਿ੍ਰਟੀਸ਼ ਖਿਡਾਰੀ ਕਾਇਲ ਐਡਮੰਡ ਅਤੇ ਡੈਨ ਇਵਾਂਸ ਵੀ ਖੇਡਣਗੇ। ਇਸ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਐਮਾਜ਼ਨ ਪ੍ਰਾਇਮ ’ਤੇ ਹੋਵੇਗਾ ਅਤੇ ਆਯੋਜਕਾਂ ਦਾ ਟੀਚਾ ਇਸ ਤੋਂ 1,22,000 ਡਾਲਰ ਦੀ ਰਕਮ ਇਕੱਠਾ ਕਰਨ ਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਏ. ਟੀ. ਪੀ. ਅਤੇ ਡਬਲੀਊ. ਟੀ. ਏ. ਸੈਸ਼ਨ ਅਜੇ ਮੁਲਤਵੀ ਹੈ। ਅਜਿਹੇ ’ਚ ਨਵੰਬਰ ’ਚ ਡੇਵੀਸ ਕੱਪ ਤੋਂ ਬਾਅਦ ਪਹਿਲੀ ਵਾਰ 33 ਸਾਲ ਦੇ ਮਰੇ ਨੂੰ ਟੈਨਿਸ ਖੇਡਦੇ ਦੇਖਣਾ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਹੈ।