ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਦੱਤਾਜੀਰਾਵ ਗਾਇਕਵਾੜ ਦਾ ਦਿਹਾਂਤ, 12 ਦਿਨਾਂ ਤੋਂ ਸਨ ICU 'ਚ
Tuesday, Feb 13, 2024 - 01:15 PM (IST)
ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਬਜ਼ੁਰਗ ਟੈਸਟ ਕ੍ਰਿਕਟਰ ਅਤੇ ਸਾਬਕਾ ਕਪਤਾਨ ਦੱਤਾਜੀਰਾਵ ਗਾਇਕਵਾੜ ਦਾ ਮੰਗਲਵਾਰ ਨੂੰ ਉਮਰ ਸਬੰਧੀ ਬੀਮਾਰੀਆਂ ਕਾਰਨ ਦਿਹਾਂਤ ਹੋ ਗਿਆ। ਉਹ ਭਾਰਤ ਦੇ ਸਾਬਕਾ ਓਪਨਿੰਗ ਬੱਲੇਬਾਜ਼ ਅਤੇ ਰਾਸ਼ਟਰੀ ਕੋਚ ਅੰਸ਼ੁਮਨ ਗਾਇਕਵਾੜ ਦੇ ਪਿਤਾ ਸਨ। ਉਹ 95 ਸਾਲ ਦੇ ਸਨ।
ਇਹ ਵੀ ਪੜ੍ਹੋ : ਸਟ੍ਰੈਂਡਜਾ ਮੈਮੋਰੀਅਲ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪੰਘਾਲ ਤੇ ਸਿਵਾਚ ਨੇ ਜਿੱਤੇ ਸੋਨ ਤਮਗੇ
ਇੱਕ ਪਰਿਵਾਰਕ ਸੂਤਰ ਨੇ ਦੱਸਿਆ ਕਿ ਪਿਛਲੇ 12 ਦਿਨਾਂ ਤੋਂ ਬੜੌਦਾ ਦੇ ਇੱਕ ਹਸਪਤਾਲ ਦੇ ਆਈ. ਸੀ. ਯੂ. (ਇੰਟੈਂਸਿਵ ਕੇਅਰ ਯੂਨਿਟ) ਵਿੱਚ ਜ਼ਿੰਦਗੀ ਨਾਲ ਜੂਝਣ ਤੋਂ ਬਾਅਦ ਅੱਜ ਸਵੇਰੇ ਦੱਤਾਜੀਰਾਵ ਨੇ ਆਖਰੀ ਸਾਹ ਲਿਆ। ਉਨ੍ਹਾਂ ਨੇ 1952 ਅਤੇ 1961 ਦੇ ਵਿਚਕਾਰ ਭਾਰਤ ਲਈ 11 ਟੈਸਟ ਖੇਡੇ। ਉਨ੍ਹਾਂ ਨੇ 1959 ਵਿੱਚ ਇੰਗਲੈਂਡ ਦੌਰੇ 'ਤੇ ਰਾਸ਼ਟਰੀ ਟੀਮ ਦੀ ਕਪਤਾਨੀ ਵੀ ਕੀਤੀ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 1952 ਵਿੱਚ ਲੀਡਜ਼ ਵਿਖੇ ਇੰਗਲੈਂਡ ਦੇ ਖਿਲਾਫ ਆਪਣਾ ਡੈਬਿਊ ਕੀਤਾ ਸੀ ਅਤੇ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਮੈਚ 1961 ਵਿੱਚ ਚੇਨਈ ਵਿਖੇ ਪਾਕਿਸਤਾਨ ਵਿਰੁੱਧ ਸੀ।
ਇਹ ਵੀ ਪੜ੍ਹੋ : ਆਖ਼ਰ ਧੋਨੀ ਦੀ ਜਰਸੀ ਨੰਬਰ 7 ਦਾ ਕੀ ਹੈ ਰਾਜ਼? ਕੈਪਟਨ ਕੂਲ ਨੇ ਕਰ ਦਿੱਤਾ ਖੁਲਾਸਾ
ਗਾਇਕਵਾੜ ਨੇ 1947 ਤੋਂ 1961 ਤੱਕ ਰਣਜੀ ਟਰਾਫੀ ਵਿੱਚ ਬੜੌਦਾ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 47.56 ਦੀ ਔਸਤ ਨਾਲ 3139 ਦੌੜਾਂ ਬਣਾਈਆਂ, ਜਿਸ ਵਿੱਚ 14 ਸੈਂਕੜੇ ਸ਼ਾਮਲ ਸਨ। ਉਨ੍ਹਾਂ ਦਾ ਸਰਵੋਤਮ ਸਕੋਰ 1959-60 ਸੀਜ਼ਨ ਵਿੱਚ ਮਹਾਰਾਸ਼ਟਰ ਦੇ ਖਿਲਾਫ ਨਾਬਾਦ 249 ਦੌੜਾਂ ਸੀ। ਉਹ 2016 ਵਿੱਚ ਭਾਰਤ ਦੇ ਸਭ ਤੋਂ ਵੱਧ ਉਮਰ ਦਾ ਟੈਸਟ ਕ੍ਰਿਕਟਰ ਬਣੇ। ਉਸ ਤੋਂ ਪਹਿਲਾਂ ਦੀਪਕ ਸ਼ੋਧਨ ਭਾਰਤ ਦੇ ਸਭ ਤੋਂ ਬਜ਼ੁਰਗ ਟੈਸਟ ਕ੍ਰਿਕਟਰ ਸੀ। ਸਾਬਕਾ ਬੱਲੇਬਾਜ਼ ਸ਼ੋਧਨ ਦਾ 87 ਸਾਲ ਦੀ ਉਮਰ 'ਚ ਅਹਿਮਦਾਬਾਦ 'ਚ ਦਿਹਾਂਤ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।