ਸਾਬਕਾ ਫੁੱਟਬਾਲਰ ''ਤੇ ਲੱਗਾ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦਾ ਦੋਸ਼
Wednesday, Jun 17, 2020 - 12:03 PM (IST)

ਏਥੇਂਸ : ਨੈਸ਼ਨਲ ਫੁੱਟਬਾਲ ਲੀਗ (ਐੱਨ. ਐੱਫ. ਐੱਲ.) ਵਿਚ ਖੇਡਣ ਵਾਲੇ ਇਕ ਸਾਬਕਾ ਫੁੱਟਬਾਲਰ ਨੂੰ ਇਕ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ 29 ਸਾਲਾ ਬੈਕਾਰੀ ਜਾਮੋਨ ਰਾਂਬੋ 'ਤੇ ਜਬਰ ਜਨਾਹ ਦੇ ਦੋਸ਼ ਲਾਏ ਹਨ। ਉਸ ਨੂੰ ਏਥੇਂਸ ਕਲਾਰਕ ਕਾਊਂਟੀ ਜੇਲ ਵਿਚ ਰੱਖਿਆ ਗਿਆ ਹੈ। ਏਥੇਂਸ ਕਲਾਰਕ ਕਾਊਂਟੀ ਪੁਲਸ ਦੇ ਕੋਲ ਯੂਨੀਵਰਸਿਟੀ ਦੇ ਨੇੜੇ ਹੋਸਟਲ ਵਿਚ ਜਬਰ ਜਨਾਹ ਦੀ ਰਿਪੋਰਟ ਮਿਲੀ ਸੀ। ਇਕ 21 ਸਾਲਾ ਨੇ ਪੁਲਸ ਨੂੰ ਦੱਸਿਆ ਕਿ ਉਹ ਉਸ ਵਿਅਕਤੀ ਨੂੰ ਜਾਣਦੀ ਹੈ ਜਿਸ ਨੇ ਉਸ ਦੇ ਨਾਲ ਜਬਰ ਜਨਾਹ ਕੀਤਾ। ਇਸ ਵਿਅਕਤੀ ਦੀ ਪਛਾਣ ਰਾਂਬੋ ਦੇ ਰੂਪ 'ਚ ਹੋਈ। ਰਾਂਬੋ ਅਮਰੀਕਾ ਦੇ ਨੈਸ਼ਨਲ ਫੁੱਟਬਾਲ ਲੀਗ ਵਿਚ ਵਾਸ਼ਿੰਟਨ ਰੇਡਸਕਿੰਸ, ਮਿਆਮੀ ਡਾਲਿਫਿੰਸ ਅਤੇ ਬਫੈਲੋ ਬਿਲਸ ਵੱਲੋਂ ਖੇਡ ਚੁੱਕਾ ਹੈ। ਉਸ ਨੇ 2017 ਵਿਚ ਸੰਨਿਆਸ ਲੈ ਲਿਆ ਸੀ।