ਸਾਬਕਾ ਐਫ. ਵਨ. ਚੈਂਪੀਅਨ ਨਿਕੀ ਲਾਉਡਾ ਦਾ ਹੋਇਆ ਦਿਹਾਂਤ
Tuesday, May 21, 2019 - 10:46 AM (IST)

ਸਪਰੋਟਸ ਡੈਸਕ— ਮਹਾਨ ਫਾਰਮੂਲਾ ਵਨ ਡਰਾਇਵਰ ਨਿਕੀ ਲਾਉਡਾ ਦਾ 70 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਆਸਟ੍ਰਿਆਈ ਮੀਡੀਆ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ 'ਚ ਕਿਹਾ ਗਿਆ, ''ਭਾਰੀ ਮਨ ਨਾਲ ਅਸੀਂ ਇਹ ਸੁਚਿਤसਕਰਦੇ ਹਾਂ ਕਿ ਸਾਡੇ ਚਹੇਤੇ ਨਿਕੀ ਦਾ ਸੋਮਵਾਰ ਨੂੰ ਨਿਧਨ ਹੋ ਗਿਆ। ਫੇਫੜੇ ਦੇ ਆਪਰੇਸ਼ਨ ਦੇ ਅੱਠ ਮਹੀਨੇ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ। ਲਾਉਡਾ ਨੇ ਤਿੰਨ ਵਾਰ ਫਾਰਮੂਲਾ ਵਨ ਡਰਾਇਵਰਸ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਉਨ੍ਹਾਂ ਨੇ 1975 ਤੇ 1977 'ਚ ਫਰਾਰੀ ਤੇ 1984 'ਚ ਮੈਕਲਾਰੇਨ ਦੇ ਨਾਲ ਖਿਤਾਬ ਜਿੱਤਿਆ।