ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟ ਡਾਇਰੈਕਟਰ ''ਤੇ 10 ਸਾਲ ਦੀ ਪਾਬੰਦੀ
Wednesday, Mar 06, 2019 - 09:43 PM (IST)
ਦੁਬਈ— ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟ ਡਾਇਰੈਕਟਰ ਇਨੋਕ ਇਕੋਪ 'ਤੇ ਕ੍ਰਿਕਟ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ 'ਤੇ 10 ਸਾਲਾਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਭ੍ਰਿਸ਼ਟਾਚਾਰ ਰੋਕੂ ਪੰਚਾਟ ਨੇ ਉਸ ਨੂੰ ਜਾਂਚ ਵਿਚ ਸਹਿਯੋਗ ਨਾ ਕਰਨ ਅਤੇ ਅੜਿੱਕਾ ਡਾਹੁਣ ਦਾ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ ਉਕਤ ਫੈਸਲਾ ਲਿਆ ਗਿਆ। ਪੰਚਾਟ ਨੇ ਉਨ੍ਹਾਂ ਸਬੂਤਾਂ 'ਤੇ ਗੌਰ ਕੀਤਾ ਜੋ ਆਈ. ਸੀ. ਸੀ. ਭ੍ਰਿਸ਼ਟਾਚਾਰ ਰੋਕੂ ਇਕਾਈ (ਏ. ਸੀ. ਯੂ.) ਨੇ ਰਾਜਨ ਨੈਯਰ ਵਲੋਂ ਜ਼ਿੰਬਾਬਵੇ ਦੇ ਕਪਤਾਨ ਗ੍ਰੀਮ ਕ੍ਰੇਮਰ ਨੂੰ ਕੀਤੀ ਗਈ ਭ੍ਰਿਸ਼ਟ ਪੇਸ਼ਕਾਸ਼ ਦੀ ਜਾਂਚ ਦੇ ਦੌਰਾਨ ਉਠਾਏ ਸਨ।
