ਕ੍ਰਿਕਟਰ ਸ਼ਾਹਿਦ ਅਫ਼ਰੀਦੀ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

Tuesday, Oct 17, 2023 - 01:50 PM (IST)

ਕ੍ਰਿਕਟਰ ਸ਼ਾਹਿਦ ਅਫ਼ਰੀਦੀ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

ਸਪੋਰਟਸ ਡੈਸਕ- ਸਾਬਕਾ ਖਿਡਾਰੀ ਅਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਨੇ 17 ਅਕਤੂਬਰ ਦੀ ਸਵੇਰ ਨੂੰ ਪ੍ਰਸ਼ੰਸਕਾਂ ਨਾਲ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਂਝੀ ਕੀਤੀ। ਅਫਰੀਦੀ ਦੀ ਭੈਣ ਦਾ ਦਿਹਾਂਤ ਹੋ ਗਿਆ ਜੋ ਲੰਬੇ ਸਮੇਂ ਤੋਂ ਬਿਮਾਰ ਸੀ। ਵਨਡੇ ਵਿਸ਼ਵ ਕੱਪ 2023 ਸ਼ੁਰੂ ਹੋਣ ਤੋਂ ਪਹਿਲਾਂ ਸ਼ਾਹਿਦ ਅਫਰੀਦੀ ਨੇ ਖ਼ੁਦ ਟਵੀਟ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਆਪਣੀ ਬੀਮਾਰ ਭੈਣ ਨੂੰ ਮਿਲਣ ਜਾ ਰਹੇ ਹਨ ਪਰ ਹੁਣ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।

ਇਹ ਵੀ ਪੜ੍ਹੋ - ਇਨਿੰਗ ਤੋਂ ਬਾਅਦ ਬੋਲੇ ਕੁਲਦੀਪ ਕਿਹਾ- 'ਮੈਨੂੰ ਪਤਾ ਸੀ ਕਿ ਇਸ ਪਿੱਚ 'ਤੇ ਕਿੱਥੇ ਗੇਂਦਬਾਜ਼ੀ ਕਰਨੀ ਹੈ'

ਇਸ ਪੋਸਟ ਦੇ ਕੁਝ ਘੰਟਿਆਂ ਬਾਅਦ ਅਫਰੀਦੀ ਦੀ ਭੈਣ ਦਾ ਦਿਹਾਂਤ
ਸ਼ਾਹਿਦ ਅਫਰੀਦੀ ਨੇ ਸੋਮਵਾਰ 16 ਅਕਤੂਬਰ ਨੂੰ ਟਵਿੱਟਰ 'ਤੇ ਪੋਸਟ ਕਰਦੇ ਕਿਹਾ ਕਿ ਮੈਂ ਜਲਦ ਹੀ ਤੁਹਾਨੂੰ ਮਿਲਣ ਦੇ ਲਈ ਵਾਪਸ ਆ ਰਿਹਾ ਹੈ, ਮੇਰਾ ਪਿਆਰ ਮਜ਼ਬੂਤ ਬਣਾ ਰਹੇ। ਮੇਰੀ ਭੈਣ ਆਪਣੀ ਬਾਕੀ ਦੀ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ। ਮੈਂ ਤੁਹਾਨੂੰ ਉਸ ਦੀ ਸਿਹਤ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕਰਦਾ ਹਾਂ। ਪ੍ਰਮਾਤਮਾ ਉਸ ਨੂੰ ਜਲਦੀ ਤੰਦਰੁਸਤੀ ਅਤੇ ਲੰਬੀ ਉਮਰ ਦੇਵੇ।" ਤੁਹਾਨੂੰ ਦੱਸ ਦੇਈਏ ਕਿ ਅਫਰੀਦੀ ਦੇ ਇਸ ਪੋਸਟ ਦੇ ਕੁਝ ਘੰਟਿਆਂ ਬਾਅਦ ਹੀ ਅਫਰੀਦੀ ਦੀ ਭੈਣ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਹੈ।

 

PunjabKesari
ਆਪਣੀ ਭੈਣ ਦੇ ਦਿਹਾਂਤ ਤੋਂ ਬਾਅਦ ਅਫਰੀਦੀ ਨੇ ਟਵੀਟ ਕਰਕੇ ਇਹ ਦੁਖਦਾਈ ਖ਼ਬਰ ਦਿੱਤੀ ਅਤੇ ਲਿਖਿਆ, "ਅਸੀਂ ਨਿਸ਼ਚਿਤ ਤੌਰ 'ਤੇ ਰੱਬ ਦੇ ਹਾਂ ਅਤੇ ਉਨ੍ਹਾਂ ਕੋਲ ਵਾਪਸ ਆਵਾਂਗੇ। ਮੈਂ ਤੁਹਾਨੂੰ ਭਾਰੀ ਦਿਲ ਨਾਲ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਪਿਆਰੀ ਭੈਣ ਦਾ ਦਿਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦੀ ਨਮਾਜ਼-ਈ-ਜਨਾਜ਼ਾ 17 ਅਕਤੂਬਰ ਨੂੰ ਜ਼ਕਰੀਆ ਮਸਜਿਦ ਮੇਨ 26ਵੀਂ ਸਟ੍ਰੀਟ ਖਯਾਬਾਨ ਏ ਗਾਲਿਬ ਡੀਐੱਚਏ ਵਿਖੇ ਜ਼ਹੂਰ ਦੀ ਨਮਾਜ਼ ਤੋਂ ਬਾਅਦ ਹੋਵੇਗਾ।

PunjabKesari
ਸ਼ਾਹਿਦ ਅਫਰੀਦੀ ਦੇ ਹਨ 11 ਭੈਣ-ਭਰਾ 
ਪਾਕਿਸਤਾਨ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਪਰਿਵਾਰ ਕਾਫ਼ੀ ਵੱਡਾ ਹੈ। ਅਫਰੀਦੀ ਦੇ ਕੁੱਲ 5 ਭਰਾ ਅਤੇ 5 ਭੈਣਾਂ ਹਨ। ਅਫਰੀਦੀ ਇਸ 'ਚੋਂ ਪੰਜਵੇਂ ਨੰਬਰ 'ਤੇ ਹਨ। ਸ਼ਾਹਿਦ ਅਫਰੀਦੀ ਦੇ ਵੀ ਕੁੱਲ 5 ਬੱਚੇ ਹਨ, ਜਿਨ੍ਹਾਂ 'ਚੋਂ ਇਕ ਧੀ ਦਾ ਵਿਆਹ ਪਾਕਿਸਤਾਨੀ ਕ੍ਰਿਕਟ ਟੀਮ ਦੇ ਮੌਜੂਦਾ ਮੈਂਬਰ ਅਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨਾਲ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News