ਬ੍ਰਿਟੇਨ ਦਾ ਸਾਬਕਾ ਫੁੱਟਬਾਲ ਕੋਚ ਬਾਲ ਯੌਨ ਸੋਸ਼ਨ ਦੇ 43 ਮਾਮਲਿਆਂ 'ਚ ਦੋਸ਼ੀ

02/16/2018 1:58:28 PM

ਲੰਡਨ, (ਬਿਊਰੋ)— ਸਾਬਕਾ ਬ੍ਰਿਟਿਸ਼ ਫੁੱਟਬਾਲ ਯੂਥ ਕੋਚ ਬੈਰੀ ਬੇਨੇਲ ਨੂੰ ਬੱਚਿਆਂ ਦੇ ਯੌਨ ਸ਼ੋਸ਼ਨ ਦੇ ਇਕ ਮਾਮਲੇ 'ਚ ਵੀਰਵਾਰ ਨੂੰ 7 ਵਾਰ ਹੋਰ ਦੋਸ਼ੀ ਕਰਾਰ ਦਿੱਤਾ ਗਿਆ। ਇਸ ਘਟਨਾ ਨੇ ਬ੍ਰਿਟਿਸ਼ ਫੁੱਟਬਾਲ ਜਗਤ ਨੂੰ ਹਿਲਾ ਕੇ ਰਖ ਦਿੱਤਾ ਹੈ।

ਪੁੱਛਮੀ-ਉੱਤਰੀ ਇੰਗਲੈਂਡ ਦੇ ਲਿਵਰਪੂਲ 'ਚ ਅਦਾਲਤ 'ਚ ਸੁਣਵਾਈ ਦੇ ਦੌਰਾਨ ਬੇਨੇਲ (64) ਨੁੰ 11 ਪੀੜਤਾਂ 'ਤੇ ਹਮਲਾ, ਯੌਨ ਸ਼ੋਸ਼ਨ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਸਾਰੇ ਬੱਚਿਆਂ ਦੀ ਉਮਰ 8 ਤੋਂ 15 ਸਾਲ ਦੇ ਵਿਚਾਲੇ ਸੀ। ਸੁਣਵਾਈ ਖਤਮ ਹੋਣ ਦੇ ਬਾਅਦ ਬ੍ਰਿਟੇਨ ਦੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਬੈਰੀ ਬੇਨੇਲ ਪੇਸ਼ੇਵਰ ਫੁੱਟਬਾਲ ਦੇ ਖੇਤਰ 'ਚ ਆਪਣਾ ਕਰੀਅਰ ਬਣਾਉਣ ਦੇ ਇੱਛੁਕ ਬੱਚਿਆਂ ਦਾ ਯੌਨ ਸ਼ੋਸ਼ਨ ਕਰਦਾ ਸੀ। ਬੇਨੇਲ ਨੂੰ ਪਹਿਲਾਂ ਹੀ ਮੰਗਲਵਾਰ ਨੂੰ 36 ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਗਿਣਤੀ ਵੱਧ ਕੇ 43 ਹੋ ਗਈ ਹੈ।


Related News