ਆਸਟ੍ਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਲਿਆ ਸੰਨਿਆਸ

03/17/2023 4:20:39 PM

ਹੋਬਾਰਟ (ਭਾਸ਼ਾ)- ਆਸਟਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਸ਼ੁੱਕਰਵਾਰ ਨੂੰ ਤਸਮਾਨੀਆ ਦੇ ਕੁਈਨਜ਼ਲੈਂਡ ਖ਼ਿਲਾਫ਼ ਸ਼ੈਫੀਲਡ ਸ਼ੀਲਡ ਪਹਿਲੇ ਦਰਜੇ ਦੇ ਮੈਚ ਦੀ ਸਮਾਪਤੀ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ। ਵਿਕਟਕੀਪਰ ਬੱਲੇਬਾਜ਼ ਪੇਨ ਨੇ ਆਸਟਰੇਲੀਆ ਲਈ ਕੁੱਲ 35 ਟੈਸਟ ਮੈਚ ਖੇਡੇ, ਜਿਨ੍ਹਾਂ ਵਿੱਚੋਂ ਉਸਨੇ 2018 ਤੋਂ 2021 ਤੱਕ 23 ਟੈਸਟ ਮੈਚਾਂ ਵਿੱਚ ਕਪਤਾਨੀ ਕੀਤੀ। ਦੱਖਣੀ ਅਫਰੀਕਾ ਵਿੱਚ 2018 ਵਿੱਚ ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿੱਚ ਫਸਣ ਤੋਂ ਬਾਅਦ ਸਟੀਵ ਸਮਿਥ ਤੋਂ ਕਪਤਾਨੀ ਖੋਹ ਲਈ ਗਈ ਸੀ, ਜਿਸ ਤੋਂ ਬਾਅਦ ਪੇਨ ਆਸਟਰੇਲੀਆ ਦਾ 46ਵਾਂ ਟੈਸਟ ਕਪਤਾਨ ਬਣਿਆ ਸੀ।

ਪੇਨ ਨੇ 2021 ਵਿੱਚ ਉਦੋਂ ਟੈਸਟ ਕਪਤਾਨੀ ਛੱਡ ਦਿੱਤੀ ਸੀ, ਜਦੋਂ ਪਤਾ ਲੱਗਾ ਸੀ ਕਿ ਉਸਨੇ ਕ੍ਰਿਕਟ ਤਸਮਾਨੀਆ ਦੀ ਇੱਕ ਸਾਬਕਾ ਕਰਮਚਾਰੀ ਨੂੰ ਅਪਮਾਨਜਨਕ ਸੰਦੇਸ਼ ਭੇਜੇ ਸਨ। ਪੇਨ ਨੇ 2010 ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਲਾਰਡਸ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਸ ਨੇ ਟੈਸਟ ਮੈਚਾਂ ਵਿੱਚ 32.63 ਦੀ ਔਸਤ ਨਾਲ ਦੌੜਾਂ ਬਣਾਈਆਂ ਤੇ ਉਸ ਦਾ ਸਭ ਤੋਂ ਵੱਧ ਸਕੋਰ 92 ਰਿਹਾ। ਇਸ ਤੋਂ ਇਲਾਵਾ ਉਸ ਨੇ ਵਿਕਟਕੀਪਰ ਵਜੋਂ 157 ਕੈਚ ਲਏ ਅਤੇ ਸਟੰਪ ਆਊਟ ਕੀਤੇ। ਉਸਨੇ ਆਸਟ੍ਰੇਲੀਆ ਲਈ 35 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਵੀ ਖੇਡੇ।


cherry

Content Editor

Related News