ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਫਿਰ ਬਣਨਗੇ ਜੌੜੇ ਬੱਚਿਆਂ ਦੇ ਪਿਤਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ

Friday, Oct 29, 2021 - 01:45 PM (IST)

ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਫਿਰ ਬਣਨਗੇ ਜੌੜੇ ਬੱਚਿਆਂ ਦੇ ਪਿਤਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ

ਨਵੀਂ ਦਿੱਲੀ : ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਐਲਾਨ ਕੀਤਾ ਹੈ ਕਿ ਉਹ ਇਕ ਵਾਰ ਫਿਰ ਆਪਣੀ ਪਾਰਟਨਰ ਜਾਰਜਿਨਾ ਰੋਡਰਿਗਜ਼ ਦੇ ਨਾਲ ਜੌੜੇ ਬੱਚਿਆਂ ਦਾ ਇੰਤਜ਼ਾਰ ਕਰ ਰਹੇ ਹਨ। ਰੋਨਾਲਡੋ ਨੇ ਜਾਰਜਿਨਾ ਨਾਲ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਜੋੜੇ ਬੱਚਿਆਂ ਦੀ ਐਕਸ-ਰੇ ਫੋਟੋ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਮਗਰੋਂ ਮਿਹਣੋਂ-ਮਿਹਣੀ ਹੋਏ ਮੁਹੰਮਦ ਆਮਿਰ ਤੇ ਹਰਭਜਨ ਸਿੰਘ, 'ਹੈਸੀਅਤ' ਤੱਕ ਪਹੁੰਚੀ ਗੱਲ (ਵੀਡੀਓ)

PunjabKesari

ਰੋਨਾਲਡੋ ਨੇ ਲਿਖਿਆ, ‘ਇਹ ਦੱਸਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਜੌੜੇ ਬੱਚਿਆਂ ਦੀ ਉਮੀਦ ਕਰ ਰਹੇ ਹਾਂ। ਸਾਡਾ ਦਿਲ ਪਿਆਰ ਨਾਲ ਭਰਿਆ ਹੈ। ਤੁਹਾਨੂੰ ਮਿਲਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ।’ ਰੋਨਾਲਡੋ ਨੇ ਇਸ ਦੇ ਇਲਾਵਾ ਇਕ ਹੋਰ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਆਪਣੇ ਚਾਰ ਬੱਚਿਆਂ ਨਾਲ ਸਵੀਮਿੰਗ ਪੂਲ ’ਚ ਮਸਤੀ ਕਰ ਰਹੇ ਹਨ।

ਇਹ ਵੀ ਪੜ੍ਹੋ :ਕ੍ਰਿਕਟਰ ਦਿਨੇਸ਼ ਕਾਰਤਿਕ ਬਣੇ ਪਿਤਾ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ

PunjabKesari

ਦੱਸ ਦੇਈਏ ਕਿ ਰੋਨਾਲਡੋ ਦੇ ਪਹਿਲਾਂ ਹੀ 4 ਬੱਚਿਆਂ ਦੇ ਪਿਤਾ ਹਨ। ਰੋਨਾਲਡੋ ਦੇ 11 ਸਾਲਾ ਪੁੱਤਰ ਦਾ ਨਾਮ ਕ੍ਰਿਸਟਿਆਨੋ ਜੂਨੀਅਰ ਹੈ। ਇਸ ਦੇ ਇਲਾਵਾ 3 ਸਾਲ ਦੀ ਧੀ ਅਲਾਨਾ ਅਤੇ 4 ਸਾਲ ਦੇ ਜੋੜੇ ਬੱਚੇ ਹਨ। 36 ਸਾਲਾ ਕ੍ਰਿਸਟਿਆਨੋ ਪਿਛਲੇ 5 ਸਾਲਾਂ ਤੋਂ ਆਪਣੀ ਸਪੈਨਿਸ਼-ਅਰਜਨਟੀਨੀ ਮਾਡਲ ਪ੍ਰੇਮਿਕਾ 27 ਸਾਲਾ ਜਾਰਜਿਨਾ ਨਾਲ ਰਿਸ਼ਤੇ ਵਿਚ ਹਨ। 

ਇਹ ਵੀ ਪੜ੍ਹੋ : ਟਵਿਟਰ 'ਤੇ ਕ੍ਰਿਕਟਰ ਹਰਭਜਨ ਸਿੰਘ ਨਾਲ ਉਲਝੀ ਪਾਕਿਸਤਾਨ ਦੀ ਮਹਿਲਾ ਪੱਤਰਕਾਰ, ਭੱਜੀ ਨੇ ਦਿੱਤਾ ਮੁੰਹਤੋੜ ਜਵਾਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News