ਫੁੱਟਬਾਲਰ ਸਟਾਰ ਦਾਨੀ ਐਲਵੇਸ ਨੂੰ ਸਾਢੇ 4 ਸਾਲ ਦੀ ਜੇਲ

Friday, Feb 23, 2024 - 03:03 PM (IST)

ਫੁੱਟਬਾਲਰ ਸਟਾਰ ਦਾਨੀ ਐਲਵੇਸ ਨੂੰ ਸਾਢੇ 4 ਸਾਲ ਦੀ ਜੇਲ

ਬਾਰਸੀਲੋਨਾ- ਬ੍ਰਾਜੀਲ ਦੇ ਸਟਾਰ ਫੁੱਟਬਾਲਰ ਦਾਨੀ ਐਲਵੇਸ ਨੂੰ ਵੀਰਵਾਰ ਬਾਰਸੀਲੋਨਾ ਦੀ ਅਦਾਲਤ ਨੇ ਇਕ ਮਹਿਲਾ ਨਾਲ ਸੈਕਸ ਸੋਸ਼ਨ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਸਾਢੇ 4 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ। 2 ਜੱਜਾਂ ਦੀ ਡਵੀਜ਼ਨ ਬੈਂਚ ਨੇ ਇਸ ਮਹੀਨੇ 3 ਦਿਨ ਦੀ ਸੁਣਵਾਈ ਤੋਂ ਬਾਅਦ ਇਹ ਆਦੇਸ਼ ਦਿੱਤਾ। ਐਲਵੇਸ ਨੂੰ ਸਜ਼ਾ ਸੁਣਾਉਣ ਲਈ ਅਦਾਲਤ ਬੁਲਾਇਆ ਗਿਆ ਸੀ। ਪੀੜਤਾ ਦੀ ਬੁਲਾਰਨ ਐਸਟਰ ਗਾਰਸੀਆ ਨੇ ਇਸ ਹਫਤੇ ਕਿਹਾ ਸੀ ਕਿ ਉਹ ਅਤੇ ਉਸ ਦੀ ਮੁਵੱਕਿਲ ਇਸ ਦੌਰਾਨ ਹਾਜ਼ਰ ਨਹੀਂ ਹੋਣਗੇ।
ਅਦਾਲਤ ਦੇ ਇਸ ਫੈਸਲੇ ਨਾਲ ਸਾਬਿਤ ਹੋ ਗਿਆ ਕਿ ਪੀੜਤਾ ਨੇ ਸਹਿਮਤੀ ਨਹੀਂ ਦਿੱਤੀ, ਜਿਸ ਦੇ ਸਬੂਤ ਮੌਜੂਦ ਸਨ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ। ਅਦਾਲਤ ਨੇ ਐਲਵੇਸ ਨੂੰ ਪੀੜਤਾ ਨੂੰ 150,000 ਯੂਰੋ (162,000 ਡਾਲਰ) ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ। ਸਜ਼ਾ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤਾ ਕਿ 40 ਸਾਲਾ ਐਲਵੇਸ ’ਤੇ 5 ਸਾਲ ਤੱਕ ਨਿਗਰਾਨੀ ਰੱਖੀ ਜਾਵੇਗੀ ਤਾਕਿ ਉਹ ਪੀੜਤਾ ਨਾਲ ਸੰਪਰਕ ਨਾ ਕਰੇ।


author

Aarti dhillon

Content Editor

Related News