ਲੜਾਈ ਛੁਡਾਉਣੀ ਬਜ਼ੁਰਗ ਨੂੰ ਪਈ ਮਹਿੰਗੀ, ਗੋਲੀ ਮਾਰ ਕੇ ਕਤਲ ਕਰਨ ਵਾਲੇ 4 ਮੁਲਜ਼ਮ ਕਾਬੂ
Wednesday, Apr 15, 2026 - 06:06 AM (IST)
ਤਰਨਤਾਰਨ (ਰਮਨ) : ਬੀਤੀ 11 ਅਪ੍ਰੈਲ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਿਖੇ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਹੀ ਦੋ ਨੌਜਵਾਨਾਂ ਦੀ ਕੀਤੀ ਜਾ ਰਹੀ ਕੁੱਟਮਾਰ ਨੂੰ ਛੁਡਾਉਣਾ ਇਕ ਬਜ਼ੁਰਗ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਪਰਚਾ ਦਰਜ ਕਰਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਕਤਲ ਮਾਮਲੇ ’ਚ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੁਟੇਰਿਆਂ ਦੇ ਹਮਲੇ ਦੇ ਬਾਵਜੂਦ ਵਿਦਿਆਰਥੀ ਨੇ ਦਿਖਾਈ ਬਹਾਦਰੀ, ਇਲਾਕੇ 'ਚ ਚਰਚਾ
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੀ 11 ਅਪ੍ਰੈਲ ਦੀ ਸ਼ਾਮ ਸਮੇਂ ਪਿੰਡ ਚੀਮਾ ਖੁਰਦ ਦੇ ਨਿਵਾਸੀ ਹਸਨਪ੍ਰੀਤ ਸਿੰਘ ਉਰਫ ਹੁਸਨ, ਪਿੰਕੀ ਪੁੱਤਰ ਸੂਲਾ ਸਿੰਘ ਵਾਸੀ ਚੀਮਾ ਕਲਾਂ, ਟੁੱਟਾ ਸਿੰਘ ਪੁੱਤਰ ਨਿਕਾ ਸਿੰਘ ਵਾਸੀ ਚੀਮਾ ਕਲਾਂ, ਯਾਦੂ ਵਾਸੀ ਚੀਮਾ ਕਲਾਂ ਵੱਲੋਂ ਆਪਣੇ ਹੱਥਾਂ ’ਚ ਪਾਏ ਹੋਏ ਕੜਿਆਂ ਨਾਲ ਪਿੰਡ ਦੇ ਹੀ ਨਿਵਾਸੀ ਸੁਖਮਨ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਜੋਬਨਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਚੀਮਾ ਖੁਰਦ ਦੇ ਸਿਰ ਵਿਚ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਪਿੰਡ ਦੇ ਨਿਵਾਸੀ ਖਜ਼ਾਨ ਸਿੰਘ ਵੱਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਉਕਤ ਚਾਰੇ ਵਿਅਕਤੀ ਮੌਕੇ ਤੋਂ ਚਲੇ ਗਏ ਪ੍ਰੰਤੂ 20 ਮਿੰਟ ਬਾਅਦ ਉਕਤ ਚਾਰਾਂ ਵਿਅਕਤੀਆਂ ਦੇ ਨਾਲ ਹੋਰ ਅਣਪਛਾਤੇ ਵਿਅਕਤੀ ਖਜ਼ਾਨ ਸਿੰਘ ਦੇ ਘਰ ਜਾ ਪੁੱਜੇ, ਜਿੱਥੇ ਇਨ੍ਹਾਂ ਵੱਲੋਂ ਘਰ ਦੇ ਨਜ਼ਦੀਕ ਲੱਗੇ ਟਰਾਂਸਫਾਰਮਰ ਉਪਰ ਇੱਟ ਮਾਰ ਕੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਪਿਸਤੌਲ ਨਾਲ ਦੋ ਫਾਇਰ ਕੀਤੇ, ਜਿਸ ਦੇ ਚੱਲਦਿਆਂ ਇਕ ਫਾਇਰ ਖਜ਼ਾਨ ਸਿੰਘ ਦੇ ਸਿਰ ’ਚ ਜਾ ਲੱਗਾ, ਜਿਸ ਨਾਲ ਉਸਦੀ ਮੌਤ ਹੋ ਗਈ ਸੀ।
ਡੀ. ਐੱਸ. ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਕਤਲ ਮਾਮਲੇ ’ਚ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਅਤੇ ਹਿਊਮਨ ਇੰਟੈਲੀਜੰਸ ਦੇ ਨਾਲ ਤਕਨੀਕੀ ਸੋਰਸਾਂ ਦੀ ਮਦਦ ਨਾਲ ਇਸ ਕਤਲ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਪ੍ਰਿੰਸ ਉਰਫ ਭਿੰਖੀ ਪੁੱਤਰ ਸਰਦੂਲ ਸਿੰਘ ਵਾਸੀ ਚੀਮਾ ਕਲਾਂ, ਵੰਸ਼ ਸਿੰਘ ਉਰਫ ਯਾਦੂ ਪੁੱਤਰ ਬਲਬੀਰ ਸਿੰਘ ਵਾਸੀ ਚੀਮਾ ਕਲਾਂ, ਅੰਸ਼ ਸਿੰਘ ਉਰਫ ਨੋਨੀ ਪੁੱਤਰ ਸੰਦੀਪ ਸਿੰਘ ਵਾਸੀ ਚੀਮਾ ਕਲਾਂ ਅਤੇ ਜੁਗਰਾਜ ਸਿੰਘ ਉਰਫ ਮੋਨੀ ਪੁੱਤਰ ਜਗਜੀਤ ਸਿੰਘ ਵਾਸੀ ਚੀਮਾ ਕਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਸ਼ੁਰੂਆਤੀ ਪੁਛ-ਗਿੱਛ ਕਰਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮਾਂ ਦਾ ਬੀਤੇ ਕੁਝ ਦਿਨ ਪਹਿਲਾਂ ਲੜਾਈ ਝਗੜਾ ਹੋਇਆ ਸੀ।
ਇਹ ਵੀ ਪੜ੍ਹੋ : ਵੇਦਾਂਤਾ ਪਾਵਰ ਪਲਾਂਟ ਧਮਾਕਾ ਮਾਮਲੇ 'ਚ ਹੁਣ ਤੱਕ 12 ਲੋਕਾਂ ਦੀ ਮੌਤ, CM ਸੋਰੇਨ ਨੇ ਜਤਾਇਆ ਦੁੱਖ
ਡੀ. ਐੱਸ. ਪੀ. ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਦੌਰਾਨ ਤਿੰਨ ਦਿਨ ਦਾ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਇਨ੍ਹਾਂ ਦੇ ਫਰਾਰ ਸਾਥੀ ਦੋਸ਼ੀ ਹੁਸਨਪ੍ਰੀਤ ਸਿੰਘ ਉਰਫ ਹੁਸਨ, ਟੁੱਟਾ ਸਿੰਘ ਪੁੱਤਰ ਨਿਕਾ ਸਿੰਘ, ਜਗਦੀਪ ਸਿੰਘ ਪੁੱਤਰ ਇੰਦਰਪਾਲ ਸਿੰਘ ਨੂੰ ਜਲਦ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
