ਲਾਈਵ ਮੈਚ ਦੌਰਾਨ 16 ਸਾਲ ਦੇ ਫੁੱਟਬਾਲਰ 'ਤੇ ਡਿੱਗੀ ਬਿਜਲੀ
Wednesday, Jul 22, 2020 - 02:08 PM (IST)
ਸਪੋਰਟਸ ਡੈਕਸ : ਰੂਸ ਦੇ ਮਾਸਕੋ 'ਚ ਫੁੱਟਬਾਲ ਮੈਚ ਦੌਰਾਨ ਅਸਮਾਨੀ ਬਿਜਲੀ ਸਿੱਧੀ 16 ਸਾਲ ਦੇ ਫੁੱਟਬਾਲਰ ਇਵਾਨ 'ਤੇ ਡਿੱਗ ਗਈ। ਇਸ ਘਟਨਾ ਤੋਂ ਬਾਅਦ ਫੁੱਟਬਾਲਰ ਮੈਦਾਨ 'ਚ ਹੀ ਬੇਹੋਸ਼ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਇਵਾਨ ਹੁਣ ਠੀਕ ਹੈ। ਇਹ ਸਾਰੀ ਘਟਨਾ ਉਥੇ ਲੱਗੇ ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋਂ : ਸਭ ਤੋਂ ਹੌਟ ਐਥਲੀਟ ਦੇ ਨਾਲ ਦਿਖਾਈ ਦਿੱਤੇ ਕਨੋਰ ਮੈਕਗ੍ਰੇਗਰ, ਜਿੱਤ ਚੁੱਕੀ ਹੈ ਓਲੰਪਿਕ ਮੈਡਲ
Невероятное видео: во время тренировки в 16-летнего вратаря клуба «Знамя Труда» Ивана Заборовского попала молния. Парень выжил, но серьезно пострадал и сейчас находится в реанимации в тяжёлом состоянии. Его ввели в искусственную кому. pic.twitter.com/bbVDJeZmSx
— baza (@bazabazon) July 6, 2020
ਇਵਾਨ ਐੱਫ.ਸੀ. ਜਨਾਮਿਆ ਤਰੂਡਾ ਦੇ ਗੋਲਕੀਪਰ ਹਨ ਅਤੇ ਜਦੋਂ ਇਹ ਹਾਦਸਾ ਹੋਇਆ ਤਾਂ ਉਹ ਗੋਲਪੋਸਟ ਦੇ ਨੇੜੇ ਖੜ੍ਹੇ ਸੀ। ਰਿਪੋਰਟ ਮੁਤਾਬਕ ਇਵਾਨ ਦੀ ਗਲੇ 'ਚ ਪਾਈ ਚੇਨ ਦੇ ਕਾਰਨ ਉਸ ਦੀ ਜਾਨ ਬਚੀ ਹੈ। ਹਾਲਾਂਕਿ ਫੁੱਟਬਾਲ ਸਟੇਡੀਅਮ 'ਚ ਮੌਜੂਦ ਸਾਰੇ ਲੋਕਾਂ ਨੂੰ ਲੱਗਾ ਸੀ ਕਿ ਉਹ ਜਿਉਂਦੇ ਨਹੀਂ ਬਚਣਗੇ। ਇਸ ਘਟਨਾ ਦੇ ਤੁਰੰਤ ਬਾਅਦ ਕੋਚ ਅਨਟੋਨ ਬਕੋਵ ਗੋਲਕੀਪਰ ਕੋਲ ਭੱਜੇ ਗਏ। ਉਨ੍ਹਾਂ ਨੇ ਇਵਾਨ ਨੂੰ ਦੇਖਿਆ ਤਾਂ ਉਸ ਦੀ ਜਰਸੀ ਸੜੀ ਹੋਈ ਸੀ। ਹਾਲਾਂਕਿ ਹੈਰਾਨੀ ਦੀ ਗੱਲ ਸੀ ਕਿ ਇਵਾਨ ਦੇ ਗਲੇ 'ਚ ਲਟਕਦੀ ਸੋਨੇ ਦੀ ਚੇਨ ਨੂੰ ਕੁਝ ਨਹੀਂ ਹੋਇਆ ਸੀ। ਉਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ।
ਇਹ ਵੀ ਪੜ੍ਹੋਂ : ਟੀ-20 ਵਿਸ਼ਵ ਕੱਪ ਰੱਦ ਹੋਣ 'ਤੇ ਲੋਕਾਂ ਨੇ ਉਡਾਇਆ ਮਜ਼ਾਕ, ਤਸਵੀਰਾਂ ਦੇਖ ਨਹੀਂ ਰੁਕੇਗਾ ਹਾਸਾ
ਫ਼ਿਲਹਾਲ ਹੁਣ ਇਵਾਨ ਠੀਕ ਹੈ ਅਤੇ ਇਕ ਵਾਰ ਫ਼ਿਰ ਉਸ ਦੀ ਮੈਦਾਨ 'ਚ ਵਾਪਸੀ ਹੋ ਗਈ ਹੈ। ਇਸ ਘਟਨਾ ਦੇ ਬਾਰੇ ਗੱਲ ਕਰਦੇ ਹੋਏ ਇਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਇੰਨਾ ਯਾਦ ਹੈ ਕਿ ਬਿਜਲੀ ਉਥੇ ਡਿੱਗੀ ਸੀ ਜਿਥੇ ਉਸ ਦੀ ਚੇਨ ਸੀ। ਇਵਾਨ ਨੇ ਕਿਹਾ ਕਿ ਮੈਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਵਧੀਆਂ ਹਾਂ।