21 ਸਾਲ ਬਾਅਦ ਫੁੱਟਬਾਲ ਦੇ ਮੈਦਾਨ ''ਚ ਆਹਮੋ-ਸਾਹਮਣੇ ਹੋਣਗੇ ਭਾਰਤ ਅਤੇ ਚੀਨ

10/13/2018 2:20:55 PM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ 21 ਸਾਲ ਬਾਅਦ ਸ਼ਨੀਵਾਰ ਨੂੰ ਚੀਨ ਖਿਲਾਫ ਅੰਤਰਰਾਸ਼ਟਰੀ ਮੈਤਰੀ ਮੈਚ ਖੇਡੇਗੀ। ਹਾਲ ਦੇ ਖਰਾਬ ਫਾਰਮ ਦੇ ਬਾਵਜੂਦ ਘਰੇਲੂ ਟੀਮ ਜਿੱਤ ਦੀ ਮਜ਼ਬੂਤ ਦਾਆਵੇਦਾਰ ਮੰਨੀ ਜਾ ਰਹੀ ਹੈ। ਭਾਰਤੀ ਟੀਮ ਚੀਨ 'ਚ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਖੇਡੇਗੀ। ਹਾਲਾਂਕਿ. ਸੀਨੀਅਰ ਟੀਮਾਂ ਬੀਤੇ ਸਮੇਂ 'ਚ 17 ਵਾਰ ਇਕ-ਦੂਜੇ ਨਾਲ ਭਿੜ ਚੁੱਕੀ ਹੈ। ਚੀਨ ਸੱਤ ਵਾਰ ਭਾਰਤ 'ਚ ਖੇਡਿਆ ਸੀ, ਇਹ ਸਾਰੇ ਮੈਚ ਸੱਦਾ ਟੂਰਨਾਮੈਂਟ ਨੇਹਰੂ ਕੱਪ ਦੌਰਾਨ ਖੇਡੇ ਗਏ ਸਨ। ਭਾਰਤ ਨੂੰ 17 ਮੁਕਾਬਲਿਆਂ 'ਚੋਂ ਇਕ 'ਚ ਵੀ ਜਿੱਤ ਨਹੀਂ ਮਿਲੀ ਜਦਕਿ ਚੀਨ ਨੇ 12 ਮੌਕਿਆਂ 'ਚ ਜਿੱਤ ਹਾਸਲ ਕੀਤੀ ਹੈ। ਪੰਜ ਮੈਚ ਡ੍ਰਾਅ ਰਹੇ ਹਨ। ਦੋਵੇਂ ਟੀਮਾਂ ਪਿਛਲੀ ਵਾਰ 1997 'ਚ ਨੇਹਰੂ ਕੱਪ 'ਚ ਕੋਚੀ 'ਚ ਭਿੜੀਆਂ ਸੀ ਜਿਸ 'ਚ 'ਰੇਡ ਡ੍ਰੈਗਨਸ' ਨੇ 2-1 ਨਾਲ ਜਿੱਤ ਦਰਜ ਕੀਤੀ ਸੀ।

ਭਾਰਤੀ ਟੀਮ ਇਕ ਵਾਰ ਵੀ ਫੀਫਾ ਵਿਸ਼ਵ ਕੱਪ 'ਚ ਜਗ੍ਹਾ ਨਹੀਂ ਬਣਾ ਸਕੀ ਹੈ ਜਦਕਿ ਚੀਨ ਨੇ 2002 'ਚ ਅਜਿਹਾ ਕੀਤਾ ਸੀ, ਜਿਸ 'ਚ ਉਹ ਆਪਣੇ ਤਿੰਨੋਂ ਮੈਚ ਗੁਆ ਕੇ ਗਰੁੱਪ ਚੋਣ ਤੋਂ ਬਾਹਰ ਹੋ ਗਈ ਸੀ ਵਿਸ਼ਵ ਕੱਪ 'ਚ ਚੀਨ 'ਤੇ ਇੰਨਾ ਦਬਦਬਾ ਨਹੀਂ ਹੈ ਪਰ ਏਸ਼ੀਆ 'ਚ ਉਹ ਮਜ਼ਬੂਤ ਫੁੱਟਬਾਲ ਦੇਸ਼ਾਂ 'ਚ ਸ਼ੁਮਾਰ ਰਿਹਾ ਹੈ। ਏਸ਼ੀਆ 'ਚ ਟੀਮ ਲਗਾਤਾਰ ਟਾਪ-10 'ਚ ਅਤੇ ਵਿਸ਼ਵ ਰੈਂਕਿੰਗ 'ਚ ਟਾਪ-100 'ਚ ਸ਼ਾਮਿਲ ਰਹਿੰਦੀ ਹੈ। ਅਜੇ ਚੀਨ ਫੀਫਾ ਰੈਂਕਿੰਗ 'ਚ 76ਵੇਂ ਅਤੇ ਏਸ਼ੀਆ 'ਚ ਸੱਤਵੇਂ ਸਥਾਨ 'ਤੇ ਹੈ। ਚੀਨ ਏਸ਼ੀਆਈ ਕੱਪ 'ਚ 11 ਵਾਰ ਖੇਡ ਚੁੱਕਿਆ ਹੈ ਜੋ ਮਹਾਦੀਪ ਦੇਸ਼ਾਂ ਦਾ ਚੋਟੀ ਦਾ ਟੂਰਨਾਮੈਂਟ ਹੈ ਅਤੇ ਇਸ 'ਚ ਦੋ ਵਾਰ ਓਪਜੇਤੂ ਅਤੇ ਕਈ ਵਾਰ ਤੀਜੇ-ਸਥਾਨ 'ਤੇ ਰਹਿ ਚੁੱਕਿਆ ਹੈ।


Related News