ਫੁੱਟਬਾਲ : ਰਤਨਬਾਲਾ ਦੀ ਹੈਟ੍ਰਿਕ ਨਾਲ ਭਾਰਤ ਨੇ ਇੰਡੋਨੇਸ਼ੀਆ ਨੂੰ ਹਰਾਇਆ
Monday, Jan 28, 2019 - 12:11 AM (IST)

ਨਵੀਂ ਦਿੱਲੀ— ਰਤਨਬਾਲਾ ਦੇਵੀ ਦੀ ਦੂਜੇ ਹਾਫ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਇੰਡੋਨੇਸ਼ੀਆ ਨੂੰ ਉਸੇ ਦੇ ਮੈਦਾਨ 'ਚ ਪਹਿਲੇ ਦੋਸਤਾਨਾ ਮੁਕਾਬਲੇ 'ਚ ਐਤਵਾਰ ਨੂੰ 3-0 ਨਾਲ ਹਰਾ ਦਿੱਤਾ। ਭਾਰਤੀ ਟੀਮ ਹਾਂਗਕਾਂਗ 'ਚ ਲਗਾਤਾਰ ਦੋ ਮੈਚ ਜਿੱਤਣ ਤੋਂ ਬਾਅਦ ਇੰਡੋਨੇਸ਼ੀਆ 'ਚ ਦੋ ਮੈਚਾਂ ਦੀ ਸੀਰੀਜ਼ ਖੇਡਣ ਪਹੁੰਚੀ ਹੈ। ਰਤਨਬਾਲਾ ਨੇ 67ਵੇਂ, 70ਵੇਂ ਤੇ 78ਵੇਂ ਮਿੰਟ 'ਚ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ।