ਆਸਟਰੇਲੀਆ-ਨਿਊਜ਼ੀਲੈਂਡ ਟੈਸਟ ਮੈਚ ਨੂੰ ਪ੍ਰਭਾਵਿਤ ਕਰ ਸਕਦੀ ਹੈ ਧੁੰਧ

Wednesday, Jan 01, 2020 - 09:28 PM (IST)

ਆਸਟਰੇਲੀਆ-ਨਿਊਜ਼ੀਲੈਂਡ ਟੈਸਟ ਮੈਚ ਨੂੰ ਪ੍ਰਭਾਵਿਤ ਕਰ ਸਕਦੀ ਹੈ ਧੁੰਧ

ਸਿਡਨੀ— ਨਿਊ ਸਾਊਥ ਵੇਲਸ ਦੇ ਜੰਗਲਾਂ 'ਚ ਲੱਗੀ ਅੱਗ ਦੇ ਕਾਰਨ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਵਿਚਾਲੇ ਸਿਡਨੀ ਕ੍ਰਿਕਟ ਗਰਾਊਂਡ 'ਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ ਮੈਚ ਦੇ ਖੇਡ 'ਚ ਧੁੰਧ ਰੁਕਾਵਟ ਪਾ ਸਕਦੀ ਹੈ। ਸਿਡਨੀ ਦੇ ਨਿਵਾਸੀਆਂ ਦੇ ਲਈ ਹਾਲ ਦੇ ਹਫਤਿਆਂ 'ਚ ਹਵਾ ਦੀ ਕੁਆਲਟੀ ਚਿੰਤਾ ਦਾ ਵਿਸ਼ਾ ਰਹੀ ਹੈ ਤੇ ਸ਼ਨੀਵਾਰ ਨੂੰ ਇੱਥੇ ਧੁੰਧ ਰਹਿਣ ਦੀ ਸੰਭਾਵਨਾ ਹੈ। ਆਸਟਰੇਲੀਆ 'ਚ ਅੱਗ ਨਾਲ ਇਸ ਸੈਸ਼ਨ 'ਚ ਹੁਣ ਤਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਲਾਪਤਾ ਹਨ। ਇਸ ਤੋਂ ਇਲਾਵਾ ਇਕ ਹਜ਼ਾਰ ਤੋਂ ਜ਼ਿਆਦਾ ਘਰ ਤਬਾਹ ਹੋ ਚੁੱਕੇ ਹਨ। ਆਪਣਾ ਜ਼ਿਆਦਾਤਰ ਸਮਾਂ ਸਿਡਨੀ 'ਚ ਬਿਤਾਉਣ ਵਾਲੇ ਨਿਊਜ਼ੀਲੈਂਡ ਦੇ ਆਫ ਸਪਿਨਰ ਵਿਲ ਸਮਰਵਿਲੇ ਨੇ ਕਿਹਾ ਕਿ ਜੋ ਲੋਗ ਅੱਗ ਨਾਲ ਪੀੜ੍ਹਤ ਹਨ ਉਨ੍ਹਾਂ ਦੇ ਲਈ ਧੂੰਏਂ ਦਾ ਮਸਲਾ ਚੁੱਕਣਾ ਸਹੀ0 ਨਹੀਂ ਹੈ। ਸਮਰਵਿਲੇ ਨੇ ਕਿਹਾ ਕਿ ਇਹ ਡਰਾਉਣੀ ਤੇ ਦੁਖਦਾਈ ਕਰਨ ਵਾਲੀ ਹੈ ਤੇ ਲੰਮੇ ਸਮੇਂ ਤੋਂ ਹੋ ਰਹੀ ਹੈ। ਮੈਨੂੰ ਨਹੀਂ ਪਤਾ ਕਿ ਇਸ 'ਤੇ ਜ਼ਿਆਦਾ ਕੀ ਕਹਿਣਾ ਹੈ। ਧੁੰਧ ਦੇ ਕਾਰਨ ਇਸ ਮੈਚ ਦੇ ਪ੍ਰਭਾਵਿਤ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਕਿਸੇ ਨੂੰ ਪਰਵਾਹ ਹੈ, ਲੋਕ ਜਿਸ ਪ੍ਰੇਸ਼ਾਨੀ ਤੋਂ ਗੁਜਰ ਰਹੇ ਹਨ, ਉਸ ਨਾਲ ਕਿਸੇ ਚੀਜ਼ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।

PunjabKesari


author

Gurdeep Singh

Content Editor

Related News