ਫਿਟ ਰਹਿਣ ਲਈ ਦੌੜੇ ਨੌਜਵਾਨ, ਉਧਮਪੁਰ ''ਚ ਅਯੋਜਿਤ ਕੀਤੀ ਗਈ Fit India Freedom Run
Thursday, Oct 08, 2020 - 01:42 PM (IST)
ਜੰਮੂ : ਨੌਜਵਾਨ ਸੇਵਾਵਾਂ ਅਤੇ ਖੇਡ ਵਿਭਾਗ ਨੇ ਉਧਮਪੁਰ ਵਿਚ ਫਿਟ ਇੰਡੀਆ ਫਰੀਡਮ ਰਨ ਦਾ ਪ੍ਰਬੰਧ ਕੀਤਾ। ਜ਼ਿਲ੍ਹੇ ਦੇ ਮਿਨੀ ਸਟੇਡੀਅਮ ਵਿਚ ਕੇਂਦਰ ਸਰਕਾਰ ਦੇ ਫਿਟ ਇੰਡੀਆ ਮੂਵਮੈਂਟ ਤਹਿਤ ਇਹ ਮੈਰਾਥਾਨ ਆਯੋਜਿਤ ਕੀਤੀ ਗਈ। ਪਲਾਨਿੰਗ ਵਿਭਾਗ ਦੇ ਉਪ-ਨਿਰਦੇਸ਼ਕ ਅਨਿਲ ਸ਼ਰਮਾ ਇਸ ਮੌਕੇ 'ਤੇ ਮੁੱਖ ਮਹਿਮਾਨ ਸਨ।
ਸਪੋਰਟਸ ਵਿਭਾਗ ਨਿਰਦੇਸ਼ਕ ਡਾ. ਸਲੀਮ ਅਤੇ ਸਵਰਣ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਦੇਖ-ਰੇਖ ਵਿਚ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਫਿਟ ਇੰਡੀਆ ਫਰੀਡਮ ਰਨ ਉਧਮਪੁਰ ਦੇ ਹਰ ਖੇਤਰ ਵਿਚ ਨਿਕਲੀ। ਗੋਲ ਮਾਰਕੇਟ ਸੇਲੇਕਰ ਵਿਨਸ ਚੈਕ, ਹਸਪਤਾਲ ਮਾਰਗ, ਰਾਮਨਗਰ ਚੈਕ, ਮੇਨ ਬਾਜ਼ਾਰ ਤੋਂ ਹੁੰਦੇ ਹੋਏ ਪ੍ਰਤੀਭਾਗੀ ਮਿਨੀ ਸਟੇਡੀਅਮ ਵਾਪਸ ਪਰਤੇ। ਇਸ ਵਿਚ ਨੌਜਵਾਨ, ਵਿਦਿਆਰਥੀ, ਅਧਿਕਾਰੀਆਂ ਤੋਂ ਲੈ ਕੇ ਪੁਲਸ ਕਰਮੀ ਅਤੇ ਸਥਾਨਕ ਲੋਕ ਵੀ ਸ਼ਾਮਲ ਹੋਏ।
ਇਸ ਮੌਕੇ 'ਤੇ ਬੋਲਦੇ ਹੋਏ ਡੀ.ਵਾਈ.ਐਸ.ਐਸ.ਓ. ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸਰੀਰਕ ਗਤੀਵਿਧੀਆਂ ਦੇ ਪ੍ਰਤੀ ਪ੍ਰੋਤਸਾਹਿਤ ਕਰਣਾ ਸੀ। ਹਰ ਕਿਸੇ ਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ਵਿਚ ਖੇਡ ਨੂੰ ਸ਼ਾਮਲ ਕਰਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨਿਰਮਾਣ ਵਿਚ ਇਹ ਇਕ ਕੋਸ਼ਿਸ਼ ਹੈ। ਉਨ੍ਹਾਂ ਨੇ ਸਰੀਰਕ ਅਤੇ ਮਾਨਸਿਕ ਫਿਟਨੈਸ ਦੇ ਬਾਰੇ ਵਿਚ ਵੀ ਗੱਲ ਕੀਤੀ ਅਤੇ ਕਿਹਾ ਕਿ ਸਿਹਤਮੰਦ ਸਮਾਜ ਲਈ ਇਹ ਜ਼ਰੂਰੀ ਹੈ।