ਟੋਕੀਓ ਪੁੱਜਾ ਭਾਰਤੀ ਖਿਡਾਰੀਆਂ ਦਾ ਪਹਿਲਾ ਜੱਥਾ, ਖੇਡ ਪਿੰਡ ’ਚ ਲਾਇਆ ਡੇਰਾ, ਅੱਜ ਤੋਂ ਸ਼ੁਰੂ ਕਰਨਗੇ ਅਭਿਆਸ

Monday, Jul 19, 2021 - 12:36 PM (IST)

ਟੋਕੀਓ ਪੁੱਜਾ ਭਾਰਤੀ ਖਿਡਾਰੀਆਂ ਦਾ ਪਹਿਲਾ ਜੱਥਾ, ਖੇਡ ਪਿੰਡ ’ਚ ਲਾਇਆ ਡੇਰਾ, ਅੱਜ ਤੋਂ ਸ਼ੁਰੂ ਕਰਨਗੇ ਅਭਿਆਸ

ਟੋਕੀਓ (ਏਜੰਸੀ) : ਓਲੰਪਿਕ ਵਿਚ ਕੁੱਝ ਕਰ ਵਿਖਾਉਣ ਦੇ ਟੀਚੇ ਨਾਲ ਭਾਰਤੀ ਦਲ ਦਾ ਪਹਿਲਾ ਜੱਥਾ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਲਈ ਐਤਵਾਰ ਸਵੇਰੇ ਇੱਥੇ ਪੁੱਜਾ ਅਤੇ ਹਵਾਈ ਅੱਡੇ ’ਤੇ ਕੋਵਿਡ-19 ਨਾਲ ਜੁੜੇ ਸਖ਼ਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੇ ਬਾਅਦ ਉਨ੍ਹਾਂ ਨੇ ਖੇਡ ਪਿੰਡ ਵਿਚ ਪ੍ਰਵੇਸ਼ ਕੀਤਾ, ਜੋ ਸੋਮਵਾਰ ਯਾਨੀ ਅੱਜ ਤੋਂ ਅਭਿਆਸ ਸ਼ੁਰੂ ਕਰ ਸਕਦੇ ਹਨ। ਭਾਰਤ ਤੋਂ ਰਵਾਨਾ ਹੋਏ 54 ਖਿਡਾਰੀਆਂ ਸਮੇਤ 88 ਮੈਂਬਰੀ ਦਲ ਦੀ ਇੱਥੇ ਹਵਾਈ ਅੱਡੇ ’ਤੇ ਪਹੁੰਚਣ ਦੇ ਬਾਅਦ ਕੋਵਿਡ-19 ਜਾਂਚ ਹੋਈ ਅਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਰਹੀ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਬਿਆਨ ਵਿਚ ਦੱਸਿਆ ਕਿ ਖਿਡਾਰੀ ਸੋਮਵਾਰ ਤੋਂ ਅਭਿਆਸ ਸ਼ੁਰੂ ਕਰਨਗੇ। 

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ 'ਚ ਮੌਤ

PunjabKesari

ਸਾਈ ਨੇ ਦੱਸਿਆ, ‘ਦਲ ਦੇ ਸਾਰੇ ਮੈਂਬਰਾਂ ਨੂੰ ਲਾਗ ਕੰਟਰੋਲ ਪ੍ਰੋਟੋਕਾਲ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਤ ਕੋਚਾਂ ਨੂੰ ਕੋਵਿਡ-19 ਜਾਂਚ ਕਿੱਟਾਂ ਵੰਡੀਆਂ ਗਈਆਂ ਹਨ।’ ਇਨ੍ਹਾਂ ਖੇਡਾਂ ਵਿਚ ਭਾਰਤ ਦੇ ਮਿਸ਼ਨ ਉਪ ਪ੍ਰਮੁੱਖ ਅਤੇ ਕੋਵਿਡ-19 ਸੰਪਰਕ ਅਧਿਕਾਰੀ ਡਾ. ਪ੍ਰੇਮ ਵਰਮਾ ਨੇ ਭਾਰਤੀ ਦਲ ਦਾ ਸਵਾਗਤ ਕੀਤਾ। ਭਾਰਤ ਤੋਂ ਰਵਾਨਾ ਹੋਏ ਪਹਿਲੇ ਜਥੇ ਨੂੰ ਸ਼ਨੀਵਾਰ ਰਾਤ ਨਵੀਂ ਦਿੱਲੀ ਤੋਂ ਵਿਦਾਈ ਦਿੱਤੀ ਗਈ ਸੀ। ਇਸ ਦੌਰਾਨ ਨਿਸ਼ਾਨੇਬਾਜ਼ ਅਤੇ ਮੁੱਕੇਬਾਜ਼ ਕ੍ਰੋਏਸ਼ੀਆ ਅਤੇ ਇਟਲੀ ਤੋਂ ਜਾਪਾਨ ਦੀ ਰਾਜਧਾਨੀ ਪੁੱਜੇ। ਭਾਰਤ ਤੋਂ ਯਾਤਰਾ ਕਰਨ ਵਾਲੇ ਦਲ ਵਿਚ ਤੀਰਅੰਦਾਜ਼, ਬੈਡਮਿੰਟਨ, ਟੇਬਲ ਟੈਨਿਸ, ਹਾਕੀ ਵਿਚ ਪੁਰਸ਼ ਅਤੇ ਮਹਿਲਾ ਵਰਗ ਦੀਆਂ ਟੀਮਾਂ, ਜੂਡੋ, ਜਿੰਮਨਾਸਟਿਕ ਅਤੇ ਤੈਰਾਕੀ ਦੇ ਖਿਡਾਰੀ, ਸਹਿਯੋਗੀ ਸਟਾਫ਼ ਅਤੇ ਅਧਿਕਾਰੀ ਸ਼ਾਮਲ ਹਨ। ਉਹ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਟੋਕੀਓ ਪੁੱਜੇ। 

ਇਹ ਵੀ ਪੜ੍ਹੋ: ਇੰਗਲੈਂਡ ਦੀਆਂ ਗਲੀਆਂ ’ਚ ਮਸਤੀ ਕਰਦੇ ਦਿਖੇ ਵਿਰਾਟ ਅਤੇ ਅਨੁਸ਼ਕਾ, ਤਸਵੀਰਾਂ ਵਾਇਰਲ

PunjabKesari

ਇਸ ਦਲ ਦੇ ਇਕ ਮੈਂਬਰ ਨੇ ਕਿਹਾ, ‘ਹਵਾਈ ਅੱਡੇ (ਨਾਰਿਤਾ) ’ਤੇ 6 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਸਾਡਾ ਕੋਵਿਡ-19 ਲਈ ਟੈਸਟ ਹੋਇਆ ਅਤੇ ਜਾਂਚ ਸਹੀ ਰਹਿਣ ਦੇ ਬਾਅਦ ਹੀ ਅਸੀਂ ਖੇਡ ਪਿੰਡ ਪੁੱਜੇ।’ ਇਸ ਸਮੁਹ ਵਿਚ ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ, 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮ.ਸੀ. ਮੈਰੀ ਕਾਮ, ਦੁਨੀਆ ਦੇ ਨੰਬਰ ਇਕ ਮੁੱਕੇਬਾਜ਼ ਅਮਿਤ ਪੰਘਾਲ, ਦੁਨੀਆ ਦੀ ਨੰਬਰ ਇਕ ਤੀਰ ਅੰਦਾਜ਼ ਦੀਪਿਕਾ ਕੁਮਾਰੀ ਅਤੇ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਵਰਗੇ ਸਿਤਾਰੇ ਸ਼ਾਮਲ ਹਨ।

ਇਹ ਵੀ ਪੜ੍ਹੋ: 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ 'ਚ ਕਿੰਨੇ ਆਏ ਬਦਲਾਅ

PunjabKesari

ਸਾਈ ਨੇ ਦੱਸਿਆ, ‘ਉਨ੍ਹਾਂ ਦੇ ਪੀ.ਵੀ.ਸੀ. (ਪ੍ਰੀ-ਵੈਲਿਡ ਕਾਰਡ) ਨੂੰ ਵੀ ਹਵਾਈ ਅੱਡੇ ’ਤੇ ਪ੍ਰਮਾਣਿਤ ਕੀਤਾ ਗਿਆ। ਸਾਰੇ ਖਿਡਾਰੀ, ਕੋਚ ਅਤੇ ਸਹਿਯੋਗੀ ਮੈਂਬਰਾਂ ਨੂੰ ਪਿੰਡ ਵਿਚ ਆਰਾਮ ਨਾਲ ਠਹਿਰਾਇਆ ਗਿਆ ਹੈ।’ ਉਨ੍ਹਾਂ ਦੱਸਿਆ, ‘ਉਨ੍ਹਾਂ ਨੇ (ਦਲ ਦੇ ਮੈਂਬਰਾਂ ਨੇ) ਡਾਈਨਿੰਗ ਹਾਲ ਵਿਚ ਆਪਣੇ ਭੋਜਨ ਦਾ ਆਨੰਦ ਲਿਆ ਅਤੇ ਉਹ ਸਾਰੇ ਆਰਾਮਦਾਇਕ ਮਹਿਸੂਸ ਕਰ ਰਹੇ ਹਨ।’ ਦੱਸ ਦੇਈਏ ਖੇਡਾਂ ਦਰਸ਼ਕਾਂ ਦੇ ਬਿਨਾਂ ਖਾਲ੍ਹੀ ਸਟੇਡੀਅਮਾਂ ਵਿਚ ਆਯੋਜਿਤ ਕੀਤੀਆਂ ਜਾਣਗੀਆਂ, ਕਿਉਂਕਿ ਜਾਪਾਨ ਦੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਟੋਕੀਓ ਵਿਚ ਰੋਜ਼ਾਨਾ 1000 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤੀ ਖਿਡਾਰੀਆਂ ਦਾ ਹਵਾਈ ਅੱਡੇ ’ਤੇ ਕੁਰੋਬੇ ਸ਼ਹਿਰ ਦੇ ਪ੍ਰਤੀਨਿਧੀਆਂ ਨੇ ਸਵਾਗਤ ਕੀਤਾ। ਉਨ੍ਹਾਂ ਹੱਥਾਂ ਵਿਚ ਬੈਨਰ ਸਨ ਜਿਨ੍ਹਾਂ ’ਤੇ ਲਿਖਿਆ ਸੀ, ‘ਕੁਰੋਬੇ ਭਾਰਤੀ ਖਿਡਾਰੀਆਂ ਦਾ ਸਮਰਥਨ ਕਰਦਾ ਹੈ। ’ ਇਸ ਤੋਂ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਨਵੀਂ ਦਿੱਲੀ ਵਿਚ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਖ਼ੁਸ਼ੀ, ਤਾੜੀਆਂ ਦੀ ਗੂੰਜ ਅਤੇ ਸ਼ੁੱਭਕਾਮਨਾ ਸੰਦੇਸ਼ਾਂ ਨਾਲ ਭਾਰਤੀ ਦਲ ਨੂੰ ਰਸਮੀ ਵਿਦਾਈ ਦਿੱਤੀ।

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ: ਛੋਟੀ ਉਮਰੇ ਅਨਾਥ ਹੋਈ ਰੇਵਤੀ ਓਲੰਪਿਕ ’ਚ ਦਿਖਾਏਗੀ ਦਮ, ਮਜ਼ਦੂਰੀ ਕਰ ਨਾਨੀ ਨੇ ਇੱਥੇ ਤੱਕ ਪਹੁੰਚਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News