ਪਾਕਿ ਖਿਲਾਫ ਸਮਿਥ-ਵਾਰਨਰ ਦੇ ਵਨ ਡੇ ਖੇਡਣ ''ਤੇ ਫਿੰਚ ਨੇ ਦਿੱਤਾ ਇਹ ਬਿਆਨ
Saturday, Mar 02, 2019 - 03:33 PM (IST)

ਨਵੀਂ ਦਿੱਲੀ : ਜ਼ਖਮੀ ਅਤੇ ਕੌਮਾਂਤਰੀ ਕ੍ਰਿਕਟ ਤੋਂ ਪਾਬੰਦੀ ਝਲ ਰਹੇ ਸਮਿਥ ਅਤੇ ਵਾਰਨਰ ਦੇ ਪਾਕਿਸਤਾਨ ਖਿਲਾਫ ਹੋਣ ਵਾਲੇ ਆਸਟਰੇਲੀਆ ਦੇ ਆਖਰੀ 2 ਵਨ ਡੇ ਖੇਡਣ ਦੀ ਸੰਭਾਵਨਾ ਨਹੀਂ ਹੈ ਜਦਕਿ ਗੇਂਦ ਨਾਲ ਛੇੜਖਾਨੀ ਕਾਰਨ ਉਨ੍ਹਾਂ 'ਤੇ ਇਕ ਸਾਲ ਦੀ ਪਾਬੰਦੀ ਯੂ. ਏ. ਈ. ਵਿਖੇ ਹੋਣ ਵਾਲੀ ਸੀਰੀਜ਼ ਦੌਰਾਨ ਖਤਮ ਹੋ ਜਾਵੇਗੀ। ਭਾਰਤ ਖਿਲਾਫ ਵਨ ਡੇ ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਸਾਬਕਾ ਚੈਂਪੀਅਨ ਆਸਟਰੇਲੀਆ 5 ਮੈਚਾਂ ਦੀ ਸੀਰੀਜ਼ ਖੇਡਣ ਲਈ ਯੂ. ਏ. ਈ. ਜਾਏਗੀ। ਸੀਰੀਜ਼ ਦੇ ਚੌਥੇ ਅਤੇ 5ਵੇਂ ਵਨ ਡੇ 29 ਮਾਰਚ ਨੂੰ ਚੌਥੇ ਅਤੇ 31 ਮਾਰਚ ਨੂੰ ਖੇਡੇ ਜਾਣਗੇ।
ਸਮਿਥ ਅਤੇ ਵਾਰਨਰ ਦੋਵੇਂ ਕੋਹਣੀ ਦੀ ਸਰਜਰੀ ਤੋਂ ਉੱਭਰ ਰਹੇ ਹਨ ਅਤੇ ਇਨ੍ਹਾਂ ਦੋਵਾਂ ਦੀ ਪਾਬੰਦੀ 29 ਮਾਰਚ ਨੂੰ ਖਤਮ ਹੋਵੇਗੀ ਪਰ ਉਸ ਦੇ ਖੇਡਣ 'ਤੇ ਸ਼ੱਕ ਬਣਿਆ ਹੋਇਆ ਹੈ। ਸਮਿਥ ਨੇ ਅਜੇ ਅਭਿਆਸ ਸ਼ੁਰੂ ਹੀ ਕੀਤਾ ਹੈ ਅਤੇ ਫਿੱਟ ਹੋਣ ਵਿਚ ਥੋੜਾ ਸਮਾਂ ਲੱਗੇਗਾ। ਆਸਟਰੇਲੀਆ ਟੀਮ ਦੇ ਵਨ ਡੇ, ਟੀ-20 ਸਵਰੂਪ ਦੇ ਕਪਤਾਨ ਐਰੋਨ ਫਿੰਚ ਨੇ ਕਿਹਾ, ''ਮੈਨੂੰ ਨਹੀਂ ਲਗਦਾ ਹੈ ਕਿ ਡੇਵਿਡ ਵਾਰਨਰ ਜਾਂ ਸਟੀਵ ਸਮਿਥ 29 ਮਾਰਚ ਨੂੰ ਮੈਚ ਖੇਡਣਗੇ। ਮੈਂ 100 ਫੀਸਦੀ ਯਕੀਨੀ ਨਹੀਂ ਹਾਂ ਅਤੇ ਮੈਨੂੰ ਨਹੀਂ ਲਗਦਾ ਕਿ ਉਹ ਆਖਰੀ 1 ਜਾਂ 2 ਮੈਚ ਖੇਡਣਗੇ।