FIH ਨੇ ਜਾਰੀ ਕੀਤਾ 2022-23 ਵਿਸ਼ਵ ਕੱਪ ਕੁਆਲੀਫਿਕੇਸ਼ਨ ਦਾ ਪ੍ਰੋਗਰਾਮ
Wednesday, Jun 03, 2020 - 05:09 PM (IST)
ਸਪੋਰਟਸ ਡੈਸਕ— ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ 2022-23 ਮਹਿਲਾ ਅਤੇ ਪੁਰਸ਼ ਵਿਸ਼ਵ ਕੱਪ ਲਈ ਨਵੀਂ ਕੁਆਲੀਫਿਕੇਸ਼ਨ ਪ੍ਰਕਿਰਿਆ ਜਾਰੀ ਕੀਤੀ ਹੈ। ਨਵੀਂ ਪ੍ਰਕਿਰਿਆ ਦੇ ਮੁਤਾਬਕ 5 ਮਹਾਦੀਪ ਚੈਂਪੀਅਨਸ਼ਿਪ ’ਚੋਂ ਹੁਣ 11 ਜਗ੍ਹਾ ਵਿਸ਼ਵ ਕੱਪ ਲਈ ਹੋਣਗੀਆਂ। ਇਸ ਤੋਂ ਪਹਿਲਾਂ ਇਨ੍ਹਾਂ ’ਚੋਂ 6 ਜਗ੍ਹਾ ਹੀ ਵਿਸ਼ਵ ਕੱਪ ਲਈ ਦਿੱਤੀ ਜਾਂਦੀ ਸੀ ਅਤੇ ਬਾਕੀ ਦੇ ਪੰਜ ਸਥਾਨ ਮਾਰਚ-2022 ’ਚ ਹੋਣ ਵਾਲੇ ਐੱਫ. ਆਈ. ਐੱਚ ਕੁਆਲੀਫਿਕੇਸ਼ਨ ਟੂਰਨਾਮੈਂਟ ’ਚੋਂ ਪੱਕੇ ਕੀਤੇ ਜਾਣਗੇ।
ਮਹਾਂਦੀਪ ਕੋਟਾ ਤੋਂ ਯੂਰਪ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਦੋ ਵਿਸ਼ਵ ਕੱਪ ’ਚੋਂ ਚਾਰ ਜਗ੍ਹਾ ਉਸ ਨੂੰ ਮਿਲੇਗੀ। ਨੀਦਰਲੈਂਡਸ ਅਤੇ ਸਪੇਨ ਨੂੰ ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਹੈ ਅਤੇ ਇਸ ਲਈ ਇਨ੍ਹਾਂ ਦੋਵਾਂ ਦਾ ਸਥਾਨ ਪੱਕਾ ਹੈ। ਏਸ਼ੀਆ ਨੂੰ ਮਹਿਲਾ ਵਿਸ਼ਵ ਕੱਪ ’ਚ ਦੋ ਸਥਾਨ ਮਿਲੇ ਹਨ ਅਤੇ ਪੁਰਸ਼ ਵਿਸ਼ਵ ਕੱਪ ਲਈ ਤਿੰਨ ਕਿਉਂਕਿ ਭਾਰਤ ਇਕ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਦੋਵਾਂ ਵਿਸ਼ਵ ਕੱਪ ’ਚ ਅਫਰੀਕਾ ਨੂੰ ਇਕ-ਇਕ ਸਥਾਨ ਮਿਲਿਆ ਹੈ। ਮੇਜ਼ਬਾਨ ਤੋਂ ਇਲਾਵਾ ਹੋਰ ਮਹਾਂਦੀਪ ਕੋਟਾ 2021 ਦੀ ਕਾਂਟੀਨੇਂਟਲ ਚੈਂਪੀਅਨਸ਼ਿਪ ਦੀ ਰੈਂਕਿੰਗ ’ਤੇ ਨਿਰਭਰ ਕਰਣਗੇ।