ਫੀਫਾ ਵਿਸ਼ਵ ਕੱਪ : ਜਾਪਾਨ ਨੇ ਕੋਲੰਬੀਆ 'ਤੇ ਕੀਤੀ 2-1 ਨਾਲ ਜਿੱਤ ਦਰਜ
Tuesday, Jun 19, 2018 - 07:28 PM (IST)
ਸਾਰਾਂਸਕ— ਫੀਫਾ ਵਿਸ਼ਵ ਕੱਪ ਗਰੁਪ ਐੱਚ ਦਾ ਮੁਕਾਬਲਾ ਅੱਜ ਯਾਨੀ ਮੰਗਲਵਾਰ ਨੂੰ ਜਾਪਾਨ ਅਤੇ ਕੋਲੰਬੀਆ ਵਿਚਾਲੇ ਮੋਰਡੋਵੀਆ ਐਰੇਨਾ 'ਚ ਖੇਡਿਆ ਗਿਆ। ਦੋਵਾਂ ਟੀਮਾਂ ਇਸ ਵਿਸ਼ਵ ਕੱਪ ਦੀ ਆਪਣੀ ਪਹਿਲੀ ਜਿੱਤ ਦਰਜ ਕਰਨ ਲਈ ਮੈਦਾਨ 'ਤੇ ਉਤਰੀਆਂ ।
ਦੱਸ ਦਈਏ ਕਿ ਜਾਪਾਨ ਦੀ ਟੀਮ ਪੂਰੇ ਮੈਚ 'ਚ ਕੋਲੰਬੀਆ 'ਤੇ ਭਾਰੀ ਦਿਸੀ। ਜਿਸ ਦਾ ਨਤੀਜਾ ਜਾਪਾਨ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕੋਲੰਬੀਆ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਦੀ ਪਹਿਲੀ ਜਿੱਤ ਦਰਜ ਕੀਤੀ ।
ਦੱਸ ਦਈਏ ਕਿ ਜਾਪਾਨ ਦੇ ਖਿਡਾਰੀ ਸ਼ਿਨਜੀ ਕਗਾਵਾ ਨੇ ਮੈਚ ਦੇ 6ਵੇਂ ਮਿੰਟ 'ਚ ਗੋਲ ਕਰ ਕੇ ਜਾਪਾਨ ਨੂੰ ਮੈਚ 'ਚ 1-0 ਨਾਲ ਬੜ੍ਹਤ ਦਿਵਾ ਦਿੱਤੀ। ਜਾਪਾਨ ਦੇ ਇਸ ਖਿਡਾਰੀ ਨੇ ਪੈਨਲਟੀ ਦਾ ਭਰਭੂਰ ਫਾਇਦਾ ਚੁੱਕਦੇ ਹੋਏ ਗੋਲ ਕੀਤਾ।
ਇਸ ਤੋਂ ਬਾਅਦ ਮੈਚ ਦੇ 39ਵੇਂ ਮਿੰਟ 'ਚ ਕੋਲੰਬੀਆ ਦੇ ਜੁਆਨ ਫਰਨੈਂਨਡੋ ਕੁਈਂਟੇਰੋ ਨੇ ਫ੍ਰੀ ਕਿਕ 'ਤੇ ਗੋਲ ਕਰ ਕੇ ਆਪਣੀ ਟੀਮ ਨੂੰ ਬਰਾਬਰੀ 'ਤੇ ਲਿਆ ਦਿੱਤਾ।
ਜਾਪਾਨ ਦੇ ਗੋਲ ਕੀਪਰ ਨੇ ਛਾਲ ਲਗਾ ਕੇ ਬਾਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੋਕਣ 'ਚ ਅਸਫਲ ਰਹੇ।
ਇਕ ਵਾਰ ਫਿਰ ਜਾਪਾਨ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕੋਲੰਬੀਆ 'ਤੇ 2-1 ਦੀ ਬੜ੍ਹਤ ਬਣਾਈ। ਮੈਚ ਦੇ 73ਵੇਂ ਮਿੰਟ 'ਚ ਜਾਪਾਨ ਦੇ ਸਟ੍ਰਾਈਕਰ ਹੌਡਾ ਨੇ ਗੋਲ ਕਰ ਕੇ ਟੀਮ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਇਕ ਵਾਰ ਫਿਰ ਜਗ੍ਹਾ ਦਿੱਤਾ।
ਜਾਪਾਨ ਨੇ ਕੋਲੰਬੀਆ 'ਤੇ 2-1 ਨਾਲ ਜਿੱਤ ਦਰਜ ਕਰ ਕੇ ਇਸ ਵਿਸ਼ਵ ਕੱਪ 'ਚ ਪਹਿਲੀ ਜਿੱਤ ਦਰਜ ਕੀਤੀ ਹੈ। ਦੱਸ ਦਈਏ ਕਿ ਜਾਪਾਨ ਦਾ ਅਗਲਾ ਮੈਚ ਐਤਵਾਰ ਸੇਨੇਗਲ ਨਾਲ ਹੋਵੇਗਾ। ਉਥੇ ਹੀ ਕੋਲੰਬੀਆ ਐਤਵਾਰ ਨੂੰ ਪੋਲੈਂਡ ਖਿਲਾਫ ਮੈਦਾਨ 'ਤੇ ਉਤਰੇਗੀ।