FIFA World Cup : ਰੂਸ ਦੇ ਖਿਲਾਫ ਨਹੀਂ ਖੇਡ ਸਕਣਗੇ ਉਰੂਗਵੇ ਦੇ ਗਿਮੀਨੇਜ਼

Sunday, Jun 24, 2018 - 01:30 PM (IST)

FIFA World Cup : ਰੂਸ ਦੇ ਖਿਲਾਫ ਨਹੀਂ ਖੇਡ ਸਕਣਗੇ ਉਰੂਗਵੇ ਦੇ ਗਿਮੀਨੇਜ਼

ਨਿਜਨੀ— ਉਰੂਗਵੇ ਦੇ ਡਿਫੈਂਡਰ ਜੋਸ ਮਾਰੀਆ ਗਿਮੀਨੇਜ਼ ਪੱਟ ਦੀ ਸੱਟ ਦੇ ਕਾਰਨ ਰੂਸ ਦੇ ਖਿਲਾਫ ਵਿਸ਼ਵ ਕੱਪ ਮੈਚ 'ਚ ਨਹੀਂ ਖੇਡ ਸਕਣਗੇ ਜਿਸ ਨਾਲ ਇਹ ਤੈਅ ਹੋਵੇਗਾ ਕਿ ਗਰੁੱਪ ਏ 'ਚ ਚੋਟੀ 'ਤੇ ਕਿਹੜੀ ਟੀਮ ਰਹੇਗੀ। 

ਉਰੂਗਵੇ ਫੁੱਟਬਾਲ ਸੰਘ ਨੇ ਬਿਆਨ 'ਚ ਕਿਹਾ ਕਿ, ''ਰੂਸ ਦੇ ਖਿਲਾਫ ਮੈਚ ਦੇ ਲਈ ਸੈਂਟਰਹਾਫ ਦੇ ਨਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।'' ਇਹ ਮੈਚ ਸੋਮਵਾਰ ਨੂੰ ਸਮਾਰਾ 'ਚ ਹੋਵੇਗਾ। ਉਰੂਗਵੇ ਅਤੇ ਰੂਸ ਦੋਹਾਂ ਨੇ ਆਪਣੇ ਸ਼ੁਰੂਆਤੀ ਮੈਚ ਜਿੱਤੇ ਹਨ ਅਤੇ ਉਨ੍ਹਾਂ ਦੇ 6-6 ਅੰਕ ਹਨ। ਰੂਸ ਹਾਲਾਂਕਿ ਗੋਲ ਫਰਕ 'ਚ ਅਜੇ ਅੱਗੇ ਹੈ। ਇਹ ਦੋਵੇਂ ਟੀਮਾਂ ਪਹਿਲਾਂ ਹੀ ਨਾਕਆਊਟ 'ਚ ਆਪਣੀ ਜਗ੍ਹਾ ਤੈਅ ਕਰ ਚੁੱਕੀਆਂ ਹਨ।


Related News