ਫੀਫਾ ਨੇ ਨਸਲਵਾਦ ਦੇ ਦੋਸ਼ 'ਚ ਹੰਗਰੀ 'ਤੇ ਲਗਾਇਆ 217,000 ਡਾਲਰ ਦਾ ਜੁਰਮਾਨਾ
Tuesday, Sep 21, 2021 - 09:52 PM (IST)
ਲੰਡਨ- ਫੀਫਾ ਨੇ ਬੁਡਾਪੇਸਟ ਵਿਚ ਇੰਗਲੈਂਡ ਵਿਰੁੱਧ ਮੈਚ ਦੇ ਦੌਰਾਨ ਹੰਗਰੀ ਦੇ ਸਮਰਥਕਾਂ ਵਲੋਂ ਨਸਲੀ ਦੁਰਵਿਵਹਾਰ ਕਰਨ 'ਤੇ ਫੁੱਟਬਾਲ ਵਿਸ਼ਵ ਕੱਪ ਦੇ ਅਗਲੇ ਕੁਆਲੀਫਾਇਰ ਮੈਚ ਨੂੰ ਦਰਸ਼ਕਾਂ ਦੇ ਬਿਨਾਂ ਖੇਡਣ ਦੀ ਸਜ਼ਾ ਸੁਣਾਈ ਹੈ। ਫੀਫਾ ਨੇ ਇਸ ਦੇ ਨਾਲ ਹੀ ਮੰਗਲਵਾਰ ਨੂੰ ਹੰਗਰੀ ਦੇ ਫੁੱਟਬਾਲ ਮਹਾਸੰਘ 'ਤੇ 2 ਲੱਖ ਸਵਿਸ ਫ੍ਰੈਂਕ (2,17,000 ਡਾਲਰ ਭਾਵ ਲਗਭਗ 1.60 ਕਰੋੜ ਰੁਪਏ) ਦਾ ਜੁਰਮਾਨਾ ਵੀ ਲਗਾਇਆ ਹੈ।
ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
ਇਹ ਇਸ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਵਲੋਂ ਕਿਸੇ ਵੀ ਦੇਸ਼ 'ਤੇ ਲਗਾਏ ਗਏ ਸਭ ਤੋਂ ਵੱਡੇ ਵਿੱਤੀ ਜੁਰਮਾਨਿਆਂ ਵਿਚੋਂ ਇੱਕ ਹੈ। ਫੀਫਾ ਨੇ ਕਿਹਾ ਕਿ ਮਾਮਲੇ ਦੇ ਸਾਰੇ ਹਾਲਾਤ ਦਾ ਵਿਸ਼ਲੇਸ਼ਣ ਤੇ ਵਿਚਾਰ ਕਰਨ ਤੋਂ ਬਾਅਦ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਮੇਟੀ ਨੇ ਫੈਸਲਾ ਕੀਤਾ ਕਿ (ਹੰਗਰੀ) ਫੀਫਾ ਮੁਕਾਬਲਿਆਂ ਵਿਚ ਆਪਣੇ ਅਗਲੇ 2 ਘਰੇਲੂ ਮੈਚ ਦਰਸ਼ਕਾਂ ਦੇ ਬਿਨਾਂ ਖੇਡੇਗਾ। ਹੰਗਰੀ ਤੇ ਇੰਗਲੈਂਡ ਦੇ ਵਿਚ ਇਹ ਮੁਕਾਬਲਾ 2 ਸਤੰਬਰ ਨੂੰ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਤਾਲਿਬਾਨ ਨੇ ਅਫਗਾਨਿਸਤਾਨ 'ਚ IPL ਪ੍ਰਸਾਰਣ 'ਤੇ ਲਗਾਈ ਪਾਬੰਦੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।