FIFA 2022: ਗਰੁੱਪ-ਏ ''ਚੋਂ ਨੀਦਰਲੈਂਡ ਤੇ ਸੇਨੇਗਲ ਸ਼ਾਨ ਨਾਲ ਆਖਰੀ-16 ''ਚ ਪਹੁੰਚੇ

11/29/2022 11:45:26 PM

ਸਪੋਰਟਸ ਡੈਸਕ : ਨੀਦਰਲੈਂਡ ਤੇ ਸੇਨੇਗਲ ਨੇ ਮੰਗਲਵਾਰ ਨੂੰ ਇੱਥੇ ਗਰੁੱਪ-ਏ ਦੇ ਆਪਣੇ ਆਖਰੀ ਲੀਗ ਮੈਚ ਵਿਚ ਜਿੱਤਾਂ ਦਰਜ ਕਰਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਖਰੀ-16 ਵਿਚ ਜਗ੍ਹਾ ਬਣਾ ਲਈ।  ਨੀਦਰਲੈਂਡ ਨੇ ਮੇਜ਼ਬਾਨ ਕਤਰ ਨੂੰ 2-0 ਨਾਲ ਹਰਾਇਆ ਜਦਕਿ ਸੇਨੇਗਲ ਨੇ ਇਕਵਾਡੋਰ ਨੂੰ 2-1 ਨਾਲ ਹਰਾਇਆ। ਕਤਰ ਵਿਸ਼ਵ ਕੱਪ ਫੁੱਟਬਾਲ ਦੇ ਇਤਿਹਾਸ ਵਿਚ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਗਰੁੱਪ ਗੇੜ ਦੇ ਆਪਣੇ ਤਿੰਨੇ ਮੈਚ ਗੁਆਏ ਹਨ। ਨੀਦਰਲੈਂਡ ਦੋ ਜਿੱਤਾਂ ਤੇ ਇਕ ਡਰਾਅ ਦੇ ਨਾਲ 7 ਅੰਕ ਲੈ ਕੇ ਗਰੁੱਪ ਵਿਚ ਚੋਟੀ ’ਤੇ ਰਿਹਾ ਜਦਕਿ ਸੇਨੇਗਲ ਨੇ 2 ਜਿੱਤਾਂ ਤੋਂ 6 ਅੰਕ  ਬਣਾਏ ਤੇ ਉਹ ਦੂਜੇ ਸਥਾਨ ’ਤੇ ਰਿਹਾ। ਇਕਵਾਡੋਰ ਨੂੰ ਇਸ ਮੈਚ ਵਿਚ ਡਰਾਅ ਦੀ ਲੋੜ ਸੀ ਪਰ ਹਾਰ ਦੇ ਕਾਰਨ ਉਹ 4 ਅੰਕਾਂ ਨਾਲ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ।

PunjabKesari

ਨੀਦਰਲੈਂਡ ਨੇ ਕਤਰ ਵਿਰੁੱਧ ਦੋਵੇਂ ਹਾਫ ਵਿਚ ਇਕ-ਇਕ ਗੋਲ ਕੀਤਾ। ਉਸ ਨੂੰ ਕੋਡੀ ਗਕਪੋ ਨੇ 26ਵੇਂ ਮਿੰਟ ਵਿਚ ਬੜ੍ਹਤ ਦਿਵਾਈ ਜਦਕਿ ਫ੍ਰੈਂਕੀ ਡੀ ਜੋਂਗ ਨੇ 49ਵੇਂ ਮਿੰਟ ਵਿਚ ਟੀਮ ਲਈ ਦੂਜਾ ਗੋਲ ਕੀਤਾ। ਉੱਧਰ ਸੇਨੇਗਲ ਵਲੋਂ ਇਸਮਾਲਿਆ ਸਾਰ ਨੇ 44ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲਿਆ। ਉਸਦੇ ਲਈ ਦੂਜਾ ਗੋਲ ਕਾਲਿਬੂ ਕੋਲਿਬਾਲੀ ਨੇ 69ਵੇਂ ਮਿੰਟ ਵਿਚ ਕੀਤਾ। ਇਕਵਾਡੋਰ ਲਈ ਇਕਲੌਤਾ ਗੋਲ ਮੋਏਜੇਸ ਕੈਸੀਡੋ ਨੇ 67ਵੇਂ ਮਿੰਟ ਵਿਚ ਕੀਤਾ। ਨੀਦਰਲੈਂਡ ਦੂਜੇ ਦੌਰ ਵਿਚ ਗਰੁੱਪ-ਬੀ ਤੋਂ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਜਦਕਿ ਸੇਨੇਗਲ ਗਰੁੱਪ-ਬੀ ਦੀ ਜੇਤੂ ਟੀਮ ਨਾਲ ਭਿੜੇਗੀ।

ਅਲ ਖੋਰ ਵਿਚ ਖੇਡੇ ਗਏ ਮੈਚ ਵਿਚ ਕਤਰ ਨੇ ਸ਼ੁਰੂ ਵਿਚ ਨੀਦਰਲੈਂਡ ਨੂੰ ਬੰਨ੍ਹੀ ਰੱਖਿਆ ਪਰ ਕੋਡੀ ਕਗਪੋ ਨੇ ਪਿਛਲੇ ਦੋ ਮੈਚਾਂ ਦੀ ਤਰ੍ਹਾਂ ਫਿਰ ਤੋਂ ਆਪਣੀ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਉਹ ਨੀਦਰਲੈਂਡ ਦਾ ਚੌਥਾ ਅਜਿਹਾ ਖਿਡਾਰੀ ਬਣ ਗਿਆ, ਜਿਸ ਨੇ ਵਿਸ਼ਵ ਕੱਪ ਵਿਚ ਲਗਾਤਾਰ ਤਿੰਨ ਮੈਚਾਂ ਵਿਚ ਗੋਲ ਕੀਤੇ। ਉਸ ਤੋਂ ਪਹਿਲਾਂ ਜੋਹਾਨ ਨੀਸਕੇਨਸ (1974), ਡੇਨਿਸ ਬਰਗਕੈਂਪ (1994) ਤੇ ਵੇਸਲੇ ਸਨੇਜਿਡਰ (2010) ਨੇ ਇਹ ਕਾਰਨਾਮਾ ਕੀਤਾ। ਡੈਵੀ ਕਲਾਸੇਨ ਨੇ ਮੂਵ ਬਣਾ ਕੇ ਗਕਪੋ  ਵੱਲ ਬਾਲ ਵਧਾਈ, ਜਿਸ ਨੇ ਉਸ ਨੂੰ ਗੋਲ ਵਿਚ ਪਾਉਣ ਵਿਚ ਕੋਈ ਗਲਤੀ ਨਹੀਂ ਕੀਤਾ। ਇਸ ਗੋਲ ਦੇ ਨਾਲ ਗਕਪੋ ਇਟਲੀ ਦੇ ਅਲੇਸੈਂਡ੍ਰੋ ਅਲਟੋਬੇਲੀ (1986) ਤੋਂ ਬਾਅਦ ਦੂਜਾ ਖਿਡਾਰੀ ਬਣ ਗਿਆ ਹੈ, ਜਿਸ ਨੇ ਗਰੁੱਪ ਗੇੜ ਦੇ ਤਿੰਨ ਮੈਚਾਂ ਵਿਚ ਆਪਣੀ ਟੀਮ ਵਲੋਂ ਪਹਿਲਾ ਗੋਲ ਕੀਤਾ। ਨੀਦਰਲੈਂਡ ਪਹਿਲੇ ਹਾਫ ਵਿਚ ਹਾਵੀ ਰਿਹਾ ਤੇ ਉਸ ਨੇ ਕੁਝ ਚੰਗੇ ਮੂਵ ਬਣਾਏ।

PunjabKesari

ਕਤਰ ਨੇ ਵੀ ਇਕ-ਦੋ ਮੌਕਿਆਂ ’ਤੇ ਚੁਣੌਤੀ ਪੇਸ਼ ਕੀਤੀ ਪਰ ਉਹ ਕਿਸੇ ਵੀ ਸਮੇਂ ਗੋਲ ਕਰਨ ਦੀ ਸਥਿਤੀ ਵਿਚ ਨਹੀਂ ਦਿਸੀ। ਨੀਦਰਲੈਂਡ ਨੇ ਦੂਜਾ ਹਾਫ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੀ ਆਪਣੀ ਬੜ੍ਹਤ 2-0 ਕਰ ਦਿੱਤੀ। ਉਸ ਵਲੋਂ ਇਹ ਗੋਲ ਡੀ ਜੋਂਗ ਨੇ ਰਿਬਾਊਂਡ ’ਤੇ ਕੀਤਾ। ਕਲਾਸੇਨ ਦੇ ਕ੍ਰਾਸ ’ਤੇ ਡੀਪੇ ਨੇ ਸ਼ਾਟ ਲਾਈ, ਜਿਸ ਨੂੰ ਕਤਰ ਦੇ ਗੋਲਕੀਪਰ ਬਰਸ਼ਾਮ ਨੇ ਰੋਕ ਦਿੱਤਾ ਪਰ ਗੇਂਦ ਡੀ ਜੋਂਗ ਦੇ ਕੋਲ ਪਹੁੰਚ ਗਈ। ਉਸ ਦੇ ਸਾਹਮਣੇ ਤਦ ਕੋਈ ਖਿਡਾਰੀ ਨਹੀਂ ਸੀ ਤੇ ਉਸ ਨੇ ਆਸਾਨੀ ਨਾਲ ਗੋਲ ਕਰ ਦਿੱਤਾ।


Mandeep Singh

Content Editor

Related News