ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ''ਚ ਹਰਿਕ੍ਰਿਸ਼ਣਾ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ

11/21/2017 4:17:35 AM

ਸਪੇਨ— ਫਿਡੇ ਗ੍ਰਾਂ. ਪ੍ਰੀ. ਦੇ ਆਖਰੀ ਪੜਾਅ 'ਚ ਇਕਲੌਤਾ ਭਾਰਤੀ ਖਿਡਾਰੀ ਪੋਂਟਾਲਾ ਹਰਿਕ੍ਰਿਸ਼ਣਾ ਚੌਥੇ ਰਾਊਂਡ 'ਚ ਮੇਜ਼ਬਾਨ ਸਪੇਨ ਦੇ ਵੋਲੇਜੋਂ ਪੋਂਸ ਨੂੰ ਹਰਾਉਂਦਿਆਂ 2.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। 
ਪਹਿਲੇ 3 ਮੈਚ ਡਰਾਅ ਖੇਡਣ ਤੋਂ ਬਾਅਦ ਹਰਿਕ੍ਰਿਸ਼ਣਾ ਨੇ ਬਿਹਤਰ ਖੇਡ ਦਿਖਾਉਂਦਿਆਂ ਇੰਗਲਿਸ਼ ਓਪਨਿੰਗ 'ਚ ਹੋਏ ਇਸ ਮੁਕਾਬਲੇ ਵਿਚ 33 ਚਾਲਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ। ਫਿਲਹਾਲ ਚਾਰ ਰਾਊਂਡਜ਼ ਤੋਂ ਬਾਅਦ ਅਰਮੀਨੀਆ ਦਾ ਲੇਵਾਨ ਆਰੋਨੀਅਨ 3 ਅੰਕਾਂ ਨਾਲ ਪਹਿਲੇ ਤਾਂ ਭਾਰਤ ਦਾ ਹਰਿਕ੍ਰਿਸ਼ਣਾ, ਰੂਸ ਦਾ ਜਕੋਵੇਂਕੋ, ਪੀਟਰ ਸਵੀਡਲਰ, ਅਮਰੀਕਾ ਦਾ ਨਾਕਾਮੂਰਾ, ਚੀਨ ਦਾ ਡੀਂਗ ਲੀਰੇਨ ਤੇ ਫਰਾਂਸ ਦਾ ਮੈਕਸਿਮ ਲਾਗ੍ਰੇਵ 2.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ।  
ਵਿਸ਼ਵ ਦੇ ਚੋਣਵੇਂ 18 ਖਿਡਾਰੀਆਂ ਵਿਚਾਲੇ ਹੋ ਰਹੀ ਇਸ ਪ੍ਰਤੀਯੋਗਿਤਾ 'ਚੋਂ 2 ਖਿਡਾਰੀਆਂ ਦੀ ਚੋਣ ਫਿਡੇ ਕੈਂਡੀਡੇਟ ਪ੍ਰਤੀਯੋਗਿਤਾ ਲਈ ਹੋਵੇਗੀ, ਜਿਸ ਨੂੰ ਜਿੱਤਣ ਵਾਲਾ ਖਿਡਾਰੀ ਵਿਸ਼ਵ ਚੈਂਪੀਅਨ ਕਾਰਲਸਨ ਦੇ ਖਿਤਾਬ ਨੂੰ ਚੁਣੌਤੀ ਦੇਵੇਗਾ।


Related News