ਫੀਬਾ ਨੇ ਸੋਧਿਆ ਬਾਸਕਟਬਾਲ ਕੈਲੰਡਰ ਜਾਰੀ ਕੀਤਾ

04/11/2020 2:40:06 AM

ਜੇਨੇਵਾ- ਵਿਸ਼ਵ ਬਾਸਕਟਬਾਲ ਦੀ ਸੰਚਾਲਨ ਸੰਸਥਾ ਫੀਬਾ ਨੇ ਸ਼ੁੱਕਰਵਾਰ ਨੂੰ ਆਪਣਾ ਸੋਧਿਆ ਕੈਲੰਡਰ ਜਾਰੀ ਕੀਤਾ, ਜਿਸ ਵਿਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟਾਂ ਨੂੰ 22 ਜੂਨ ਤੋਂ 4 ਜੁਲਾਈ 2021 ਤਕ ਨਿਰਧਾਰਤ ਕੀਤਾ ਗਿਆ ਹੈ। ਟੋਕੀਓ ਓਲੰਪਿਕ ਦੇ 2021 ਤਕ ਮੁਲਤਵੀ ਹੋਣ ਤੋਂ ਬਾਅਦ ਫੀਬਾ ਕਾਰਜਕਾਰੀ ਕਮੇਟੀ ਨੇ ਬਾਸਕਟਬਾਲ ਦਾ ਸੋਧਿਆ ਕੈਲੰਡਰ ਜਾਰੀ ਕਰਨ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ। ਫੀਬਾ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟਾਂ ਦਾ ਆਯੋਜਨ 22 ਜੂਨ ਤੋਂ 4 ਜੁਲਾਈ 2021 ਤਕ ਹੋਵੇਗਾ ਅਤੇ ਇਸਦੇ ਲਈ ਕੌਮਾਂਤਰੀ ਓਲੰਪਿਕ ਕਮੇਟੀ ਆਈ. ਓ. ਸੀ. ਦੀ ਲੋੜ ਹੋਵੇਗੀ। 2021 ਵਿਚ ਹੋਣ ਵਾਲੇ ਫੀਬਾ ਯੂਰੋਬਾਸਕੇਟ ਤੇ ਫੀਬਾ ਅਮੇਰੀਕੱਪ ਹੁਣ 1 ਤੋਂ 18 ਸਤੰਬਰ 2022 ਵਿਚਾਲੇ ਆਯੋਜਿਤ ਹੋਣਗੇ।
ਫੀਬਾ ਐਫਰੋਬਾਸਕੇਟ ਜਿਹੜਾ 24 ਅਗਸਤ ਤੋਂ 5 ਸਤੰਬਰ 2021 ਤੇ ਫੀਬਾ ਏਸ਼ੀਆ ਕੱਪ ਜਿਹੜਾ 17 ਤੋਂ 29 ਅਗਸਤ ਤਕ ਹੋਣੇ ਸਨ, ਉਨ੍ਹਾਂ ਨੂੰ ਕ੍ਰਮਵਾਰ ਇਕ ਤੇ ਦੋ ਹਫਤਿਆਂ ਲਈ ਪਿੱਛੇ ਕਰ ਦਿੱਤਾ ਗਿਆ ਹੈ ਤਾਂ ਕਿ ਟੋਕੀਓ ਓਲੰਪਿਕ ਦੀਆਂ ਨਵੀਆਂ ਮਿਤੀਆਂ ਨਾਲ ਉਸਦਾ ਟਕਰਾਅ ਨਾ ਹੋ ਸਕੇ। ਫੀਬਾ ਮਹਿਲਾ ਅਮੇਰੀਕੱਪ ਟੋਕੀਓ ਓਲੰਪਿਕ ਤੋਂ ਪਹਿਲਾਂ 20 ਤੋਂ 2 ਜੂਨ 2021 ਤਕ ਹੋਵੇਗਾ, ਜਦਕਿ ਫੀਬਾ ਯੂਰੋਬਾਸਕੇਟ 2021 ਦਾ ਆਯੋਜਨ 17 ਤੋਂ 27 ਜੂਨ ਤਕ ਹੋਵੇਗਾ। ਬੁਲਗਾਰੀਆ ਵਿਚ ਹੋਣ ਵਾਲਾ ਫੀਬਾ ਅੰਡਰ-17 ਵਿਸ਼ਵ ਕੱਪ ਆਪਣੇ ਤੈਅ ਪ੍ਰੋਗਰਾਮ ਅਨੁਸਾਰ 2020 ਵਿਚ 15 ਤੋਂ 23 ਅਗਸਤ ਤਕ ਆਯੋਜਿਤ ਹੋਵੇਗਾ, ਜਦਕਿ ਰੋਮਾਨੀਆ ਵਿਚ ਹੋਣ ਵਾਲਾ ਅੰਡਰ-17 ਮਹਿਲਾ ਬਾਸਕਟਬਾਲ ਵਿਸ਼ਵ ਕੱਪ ਦਾ ਆਯੋਜਨ 15 ਤੋਂ 23 ਅਗਸਤ 2020 ਤਕ ਆਯੋਜਿਤ ਕੀਤਾ ਜਾਵੇਗਾ।


Gurdeep Singh

Content Editor

Related News