ਹਿਰਾਸਤ ਦੌਰਾਨ ਖੁਦ ਨੂੰ ਸ਼ਕਤੀਹੀਣ ਮਹਿਸੂਸ ਕੀਤਾ: ਨੋਵਾਕ ਜੋਕੋਵਿਚ

Wednesday, Feb 16, 2022 - 06:24 PM (IST)

ਹਿਰਾਸਤ ਦੌਰਾਨ ਖੁਦ ਨੂੰ ਸ਼ਕਤੀਹੀਣ ਮਹਿਸੂਸ ਕੀਤਾ: ਨੋਵਾਕ ਜੋਕੋਵਿਚ

ਨਵੀਂ ਦਿੱਲੀ (ਵਾਰਤਾ)- ਦੁਨੀਆ ਦੇ ਨੰਬਰ ਇਕ ਅਤੇ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਮਹੀਨੇ ਆਸਟ੍ਰੇਲੀਆ ਵਿਚ ਹਿਰਾਸਤ ਦੌਰਾਨ ਉਨ੍ਹਾਂ ਨੇ ਖੁਦ ਨੂੰ 'ਸ਼ਕਤੀਹੀਣ' ਮਹਿਸੂਸ ਕੀਤਾ ਸੀ। ਜ਼ਿਕਰਯੋਗ ਹੈ ਕਿ ਜੋਕੋਵਿਚ ਵੱਲੋਂ ਟੀਕਾਕਰਣ ਸਥਿਤੀ ਦਾ ਐਲਾਨ ਨਾ ਕੀਤੇ ਜਾਣ ਕਾਰਨ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਨੇ ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਇਸ ਦੇ ਚੱਲਦੇ ਉਨ੍ਹਾਂ ਨੂੰ ਆਸਟਰੇਲੀਆ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ 7 ਦਿਨ ਇਮੀਗ੍ਰੇਸ਼ਨ ਹਿਰਾਸਤ ਵਿਚ ਬਿਤਾਏ ਸਨ। ਇੰਨਾ ਹੀ ਨਹੀਂ ਉਹ ਆਸਟ੍ਰੇਲੀਅਨ ਓਪਨ 'ਚ ਵੀ ਹਿੱਸਾ ਨਹੀਂ ਲੈ ਸਕੇ ਸਨ।

ਇਹ ਵੀ ਪੜ੍ਹੋ: 'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰਾਂ ਨੇ ਜਤਾਇਆ ਸੋਗ, ਦਿੱਤੀ ਸ਼ਰਧਾਂਜਲੀ

ਏਬੀਸੀ ਨਿਊਜ਼ ਨੇ ਮੰਗਲਵਾਰ ਨੂੰ ਬੀ.ਬੀ.ਸੀ. ਨਾਲ ਇਕ ਇੰਟਰਵਿਊ ਵਿਚ ਜੋਕੋਵਿਚ ਦੇ ਹਵਾਲੇ ਨਾਲ ਕਿਹਾ, "ਇਹ ਯਕੀਨੀ ਤੌਰ 'ਤੇ ਸੁਖਦ ਨਹੀਂ ਸੀ। ਮੈਂ ਇੱਥੇ ਬੈਠ ਕੇ ਉਸ ਨਜ਼ਰਬੰਦੀ ਸੈਂਟਰ ਦੀਆਂ ਸਥਿਤੀਆਂ ਬਾਰੇ ਸ਼ਿਕਾਇਤ ਨਹੀਂ ਕਰਨਾ ਚਾਹੁੰਦਾ। ਮੈਂ ਉੱਥੇ 7 ਦਿਨ ਰਿਹਾ। ਹਾਂ, ਇਸ ਦੌਰਾਨ ਮੈਂ ਸ਼ਕਤੀਹੀਣ ਮਹਿਸੂਸ ਕੀਤਾ। ਜਦੋਂ ਮੈਂ ਉੱਥੇ (ਆਸਟਰੇਲੀਆ) ਪਹੁੰਚਿਆ ਤਾਂ ਮੈਨੂੰ ਤਿੰਨ-ਚਾਰ ਘੰਟੇ ਤੱਕ ਆਪਣਾ ਫ਼ੋਨ ਵਰਤਣ ਦੀ ਇਜਾਜ਼ਤ ਨਹੀਂ ਸੀ।' ਉਨ੍ਹਾਂ ਕਿਹਾ, 'ਰਾਤ 1 ਵਜੇ ਤੋਂ ਸਵੇਰੇ 9 ਵਜੇ ਤੱਕ ਮੈਨੂੰ ਨੀਂਦ ਨਹੀਂ ਆਈ, ਕਿਉਂਕਿ ਮੇਰੇ ਤੋਂ ਹਰ 30 ਮਿੰਟ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਸੀ। ਮੇਰੇ ਕਈ ਇੰਟਰਵਿਊ ਹੋਏ। ਉਹ ਸ਼ੁਰੂ ਹੋਏ, ਅਤੇ ਫਿਰ ਰੁਕ ਗਏ, ਅਤੇ ਦੁਬਾਰਾ ਫਿਰ ਸ਼ੁਰੂ ਹੋਏ। ਫਿਰ ਮੈਂ ਉਸ ਵਿਅਕਤੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦਾ ਇੰਤਜ਼ਾਰ ਕਰਦਾ ਰਿਹਾ ਅਤੇ ਫਿਰ ਉਹ ਵਾਪਸ ਆ ਜਾਂਦਾ ਅਤੇ ਇਹ ਸਾਰੀ ਰਾਤ ਚਲਦਾ ਰਿਹਾ।'

ਇਹ ਵੀ ਪੜ੍ਹੋ: ਪਿਤਾ ਹਨ ਮੋਚੀ ਅਤੇ ਮਾਂ ਵੇਚਦੀ ਹੈ ਚੂੜੀਆਂ, IPL ਨਿਲਾਮੀ 'ਚ KKR ਨੇ ਬਦਲੀ ਪੰਜਾਬ ਦੇ ਇਸ ਕ੍ਰਿਕਟਰ ਦੀ ਕਿਸਮਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News