ਫੈਡਰਰ ਨੇ ਕਰੀਅਰ ਦੇ 1500ਵੇਂ ਮੈਚ ''ਚ ਦਰਜ ਕੀਤੀ ਜਿੱਤ

Tuesday, Oct 22, 2019 - 12:57 PM (IST)

ਫੈਡਰਰ ਨੇ ਕਰੀਅਰ ਦੇ 1500ਵੇਂ ਮੈਚ ''ਚ ਦਰਜ ਕੀਤੀ ਜਿੱਤ

ਸਪੋਰਸਟ ਡੈਸਕ— ਰੋਜਰ ਫੈਡਰਰ ਨੇ ਬਾਸੇਲ 'ਚ ਆਪਣੇ 10ਵੇਂ ਏ. ਟੀ. ਪੀ. ਸਵਿਸ ਇੰਡੋਰ ਟੈਨਿਸ ਖਿਤਾਬ ਦੇ ਅਭਿਆਨ ਦੀ ਸ਼ੁਰੂਆਤ ਜਰਮਨੀ ਦੇ ਕੁਆਲੀਫਾਇਰ ਪੀਟਰ ਗੋਜੋਵਿਕ ਖਿਲਾਫ ਇਕ ਪਾਸੜ ਮੁਕਾਬਲੇ 'ਚ ਜਿੱਤ ਹਾਸਲ ਕਰ ਕੇ ਕੀਤੀ। ਸਵਿਟਜ਼ਰਲੈਂਡ ਦੇ ਮਹਾਨ ਖਿਡਾਰੀ ਫੈਡਰਰ ਨੇ ਆਪਣੇ ਕਰੀਅਰ ਦੇ 1500ਵੇਂ ਮੈਚ 'ਚ ਗੋਜੋਵਿਕ ਨੂੰ 6-2,6-1 ਨਾਲ ਹਰਾਇਆ। PunjabKesariਫੈਡਰਰ ਕਰੀਅਰ ਦਾ 103ਵਾਂ ਖਿਤਾਬ ਜਿੱਤਣ ਲਈ ਚੁਣੌਤੀ ਪੇਸ਼ ਕਰ ਰਹੇ ਹਨ। ਫੈਡਰਰ ਆਪਣੇ ਘਰ 'ਚ ਹੋ ਰਹੇ ਟੂਰਨਾਮੈਂਟ 'ਚ 2018 ਵਿੱਚ ਜਿੱਤੇ ਖਿਤਾਬ ਨੂੰ ਬਚਾਉਣ ਦੀ ਕੋਸ਼ਿਸ਼ 'ਚ ਜੁਟੇ ਹਨ। ਇਸ ਜਿੱਤ ਨਾਲ ਟੂਰਨਾਮੈਂਟ 'ਚ ਉਨ੍ਹਾਂ ਦੀ ਜਿੱਤ - ਹਾਰ ਦਾ ਰਿਕਾਰਡ 72-9 ਹੋ ਗਿਆ ਹੈ। ਪਿੱਛਲੇ 12 ਵਾਰ ਤੋਂ ਬਾਸੇਲ 'ਚ ਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਫੈਡਰਰ ਦੀ ਇੱਥੇ ਇਹ ਲਗਾਤਾਰ 21ਵੀਂ ਜਿੱਤ ਹੈ।


Related News