ਯੁਵਾ ਖਿਡਾਰੀ ਆਯੂਸ਼ ਛੇਤਰੀ ਦੇ ਨਾਲ ਐੱਫ. ਸੀ. ਗੋਆ ਨੇ ਕੀਤਾ ਕਰਾਰ
Saturday, Jul 23, 2022 - 01:13 PM (IST)
ਪਣਜੀ- ਐੱਫ. ਸੀ. ਗੋਆ ਨੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਆਗਾਮੀ ਸੈਸ਼ਨ ਲਈ ਭਾਰਤ ਦੇ ਯੁਵਾ ਮਿਡਫੀਲਡਰ ਆਯੂਸ਼ ਛੇਤਰੀ ਦੇ ਨਾਲ ਤਿੰਨ ਸਾਲ ਦੇ ਕਰਾਰ 'ਤੇ ਦਸਤਖ਼ਤ ਕਰਨ ਦਾ ਐਲਾਨ ਕੀਤਾ ਹੈ। ਆਯੂਸ਼ ਨੇ ਅੰਡਰ-15 ਤੇ ਅੰਡਰ-18 ਪੱਧਰ 'ਤੇ ਹੀਰੋ ਯੁਵਾ ਲੀਗ 'ਚ ਆਈਜ਼ੋਲ ਐੱਫ. ਸੀ. ਦੀ ਫੁੱਟਬਾਲ ਟੀਮ ਦੀ ਨੁਮਾਇੰਦਗੀ ਕੀਤੀ ਸੀ।
ਇਸ ਤੋਂ ਬਾਅਦ ਉਹ 19 ਸਾਲ ਦੀ ਉਮਰ 'ਚ ਆਈ ਲੀਗ ਖੇਡੇ ਹਨ। ਉਨ੍ਹਾਂ ਨੇ ਆਈਲੀਗ ਦੇ 10 ਮੈਚਾਂ 'ਚ ਤਿੰਨ ਗੋਲ ਕੀਤੇ ਹਨ। ਕਲੱਬ ਦੇ ਨਾਲ ਕਰਾਰ ਕਰਨ ਦੇ ਬਾਅਦ ਛੇਤਰੀ ਨੇ ਕਿਹਾ ਕਿ ਐੱਫ. ਸੀ. ਗੋਆ ਦੇਸ਼ ਦੇ ਸਰਵਸ੍ਰੇਸ਼ਠ ਫੁੱਟਬਾਲ ਕਲੱਬਾਂ 'ਚੋਂ ਇਕ ਹੈ ਤੇ ਮੈਨੂੰ ਇਸ ਟੀਮ ਦੇ ਨਾਲ ਜੁੜਨ ਦੀ ਖ਼ੁਸ਼ੀ ਹੈ। ਆਈ. ਐੱਸ. ਐੱਲ. 'ਚ ਖੇਡਣਾ ਮੇਰਾ ਸੁਫ਼ਨਾ ਰਿਹਾ ਹੈ।