ਖਤਰਨਾਕ ਸ਼ਾਟ ਰੋਕਣ ਦੀ ਕੋਸ਼ਿਸ਼ ''ਚ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਆਸਟਰੇਲੀਆਈ ਕ੍ਰਿਕਟਰ

03/15/2019 5:19:57 PM

ਸਪੋਰਟਸ ਡੈਸਕ— ਕ੍ਰਿਕਟ ਦੇ ਮੈਦਾਨ 'ਤੇ ਅਕਸਰ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਇਹ ਘਟਨਾਵਾਂ ਜਾਨਲੇਵਾ ਸਾਬਤ ਹੁੰਦੀਆਂ ਹਨ। ਬੁੱਧਵਾਰ ਨੂੰ ਪਾਕਿਸਤਾਨ ਸੁਪਰ ਲੀਗ ਦੇ ਦੌਰਾਨ ਆਸਟਰੇਲੀਆਈ ਕ੍ਰਿਕਟਰ ਫਵਾਦ ਅਹਿਮਦ ਦੇ ਲਈ ਬੱਲੇ ਤੋਂ ਨਿਕਲਿਆ ਇਕ ਸ਼ਾਟ ਕਾਫੀ ਖਤਰਨਾਕ ਸਾਬਤ ਹੋਇਆ। ਗੇਂਦ ਉਨ੍ਹਾਂ ਦੇ ਮੂੰਹ 'ਤੇ ਲੱਗੀ ਅਤੇ ਉਨ੍ਹਾਂ ਦਾ ਜਬੜਾ ਫਟ ਗਿਆ। ਫਵਾਦ ਲਈ ਇਕ ਚੰਗੀ ਗੱਲ ਇਹ ਰਹੀ ਹੈ ਕਿ ਗੇਂਦ ਉਨ੍ਹਾਂ ਦੇ ਸਿਰ ਨਾਲ ਨਹੀਂ ਟਕਰਾਈ।
 

ਕਵੇਟਾ ਗਲੈਡੀਏਟਰਸ ਲਈ ਖੇਡ ਰਹੇ 37 ਸਾਲ ਦੇ ਲੈੱਗ ਸਪਿਨਰ ਫਵਾਦ ਨੇ ਪੇਸ਼ਾਵਰ ਜਲਮੀ ਟੀਮ ਦੇ ਬੱਲੇਬਾਜ਼ ਇਨਾਮ-ਉਲ-ਹੱਕ ਨੂੰ ਗੇਂਦ ਕਰਾਈ ਤਾਂ ਇਨਾਮ ਨੇ ਸਟ੍ਰੇਟ ਸ਼ਾਟ ਖੇਡਿਆ ਅਤੇ ਗੇਂਦ ਫਵਾਦ ਦੇ ਜਬੜੇ 'ਤੇ ਜਾ ਲੱਗੀ। ਹਾਲਾਂਕਿ ਉਨ੍ਹਾਂ ਨੇ ਇਸ ਸ਼ਾਟ ਨੂੰ ਹੱਥ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਫੀ ਨਹੀਂ ਸੀ। ਇਸ ਘਟਨਾ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ, ਜਿੱਥੇ ਉਨ੍ਹਾਂ ਦੇ ਜਬੜੇ ਦੀ ਸਰਜਰੀ ਕੀਤੀ ਗਈ। ਫਵਾਦ ਦੀ ਤਸਵੀਰ ਦੇਖਣ ਦੇ ਬਾਅਦ ਉਨ੍ਹਾਂ ਦੇ ਛੇਤੀ ਮੈਦਾਨ 'ਤੇ ਉਤਰਨ ਦੀ ਉਮੀਦ ਘੱਟ ਸੀ ਪਰ ਫਵਾਦ ਦੀ ਮੰਨੀਏ ਤਾਂ ਉਹ ਫਾਈਨਲਸ 'ਚ ਦਿਖਾਈ ਦੇਣਗੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸੁਪਰ ਲੀਗ ਦਾ ਮੁਕਾਬਲਾ 17 ਮਾਰਚ ਨੂੰ ਖੇਡਿਆ ਜਾਵੇਗਾ।

 


Tarsem Singh

Content Editor

Related News