ਗ੍ਰੈਂਡਮਾਸਟਰ ਅਮੋਨਾਤੋਵ ਨੇ ਮੇਅਰ ਕਲੱਬ ਸ਼ਤਰੰਜ ਟੂਰਨਾਮੈਂਟ ਖਿਤਾਬ ਜਿੱਤਿਆ

Monday, Jun 17, 2019 - 05:35 PM (IST)

ਗ੍ਰੈਂਡਮਾਸਟਰ ਅਮੋਨਾਤੋਵ ਨੇ ਮੇਅਰ ਕਲੱਬ ਸ਼ਤਰੰਜ ਟੂਰਨਾਮੈਂਟ ਖਿਤਾਬ ਜਿੱਤਿਆ

ਮੁੰਬਈ— ਤਜ਼ਾਕਿਸਤਾਨ ਦੇ ਗ੍ਰੈਂਡਮਾਸਟਰ ਫਾਰੁਖ ਅਮੋਨਾਤੋਵ (ਈ.ਐੱਲ.ਓ 2624) ਨੇ ਐਤਵਾਰ ਦੇਰ ਰਾਤ ਇੱਥੇ ਸੰਪੰਨ 12ਵੇਂ ਮੁੰਬਈ ਕਲੱਬ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਏ ਵਰਗ 'ਚ ਚੈਂਪੀਅਨ ਬਣੇ। ਅਮੋਨਾਤੋਵ ਨੇ ਕੱਲ ਤੱਕ ਚੋਟੀ 'ਤੇ ਚਲ ਰਹੇ ਗ੍ਰੈਂਡਮਾਸਟਰ ਮੈਨੁਏਲ ਪੇਤ੍ਰੋਸੀਆਂ (ਈ.ਐੱਲ.ਓ. 2573) ਨੂੰ ਪਛਾੜ ਕੇ ਖਿਤਾਬ ਜਿੱਤਿਆ। 

ਅਮੋਨਾਤੋਵ ਅਤੇ ਪੇਤ੍ਰੋਸੀਆਂ ਦੋਹਾਂ ਦੇ ਬਰਾਬਰ ਅੱਠ ਅੰਕ ਸਨ ਪਰ ਬਿਹਤਰ ਟਾਈਬ੍ਰੇਕ ਸਕੋਰ ਦੇ ਕਾਰਨ ਤਜ਼ਾਕਿਸਤਾਨ ਦਾ ਖਿਡਾਰੀ ਚੈਂਪੀਅਨ ਬਣਿਆ। ਅੰਤਿਮ ਦੌਰ 'ਚ ਗ੍ਰੈਂਡ ਮਾਸਟਰ ਅਮੋਨਾਤੋਵ ਨੇ ਚਿਲੀ ਦੇ ਗ੍ਰੈਂਡਮਾਸਟਰ ਵਾਸਕਵੇਜ ਰੋਡ੍ਰਿਗੋ (ਈ.ਐੱਲ.ਓ. 2476) ਨੂੰ 49 ਚਾਲ 'ਚ ਹਰਾਇਆ ਜਦਕਿ ਪੇਤ੍ਰੋਸੀਆਂ ਨੂੰ ਜਾਰਜੀਆ ਦੇ ਗ੍ਰੈਂਡਮਾਸਟਰ ਪੇਈਚਾਦੇ ਲੁਕਾ (ਈ.ਐੱਲ.ਓ. 2557) ਨੇ ਬਰਾਬਰੀ 'ਤੇ ਰੋਕਿਆ। ਭਾਰਤ ਦੇ 6 ਖਿਡਾਰੀ ਫਿਡੇ ਟਾਈਟਲ ਨਾਰਮ ਹਾਸਲ ਕਰਨ 'ਚ ਸਫਲ ਰਹੇ।


author

Tarsem Singh

Content Editor

Related News