ਅਨੂੰ ਨੂੰ ਪਰਿਵਾਰਕ ਮੈਂਬਰ ਬਣਾਉਣਾ ਚਾਹੁੰਦੇ ਸਨ ਦੌੜਾਕ, ਪਰ ਉਸ ਨੇ ਹਾਕੀ ਨੂੰ ਚੁਣਿਆ

06/12/2023 9:19:33 PM

ਜੀਂਦ : ਭਾਰਤ ਦੇ ਪਹਿਲੇ ਜੂਨੀਅਰ ਮਹਿਲਾ ਏਸ਼ੀਆ ਕੱਪ ਖਿਤਾਬ ਦੌਰਾਨ ਸਭ ਤੋਂ ਵੱਧ ਸਕੋਰਰ ਰਹੀ ਅਨੂੰ ਨੂੰ ਉਸ ਦੇ ਪਰਿਵਾਰਕ ਮੈਂਬਰ ਦੌੜਾਕ ਬਣਨਾ ਚਾਹੁੰਦੇ ਸਨ ਪਰ ਜਦੋਂ ਉਸ ਨੇ ਹਾਕੀ ਸਟਿੱਕ ਫੜੀ ਤਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਭਾਰਤ ਨੇ ਐਤਵਾਰ ਨੂੰ ਜਾਪਾਨ ਦੇ ਕਾਕਾਮਿਗਾਹਾਰਾ 'ਚ ਫਾਈਨਲ 'ਚ ਚਾਰ ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ।

ਜੀਂਦ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਰੋਜ ਖੇੜਾ ਦੀ ਰਹਿਣ ਵਾਲੀ ਅਨੂੰ 9 ਗੋਲ ਕਰਕੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸਕੋਰਰ ਰਹੀ। ਅਨੂੰ ਦੇ ਭਰਾ ਅਮਨ ਨੇ ਕਿਹਾ, "ਮੈਂ ਅਤੇ ਮੇਰਾ ਪਰਿਵਾਰ ਚਾਹੁੰਦੇ ਸੀ ਕਿ ਅਨੂੰ ਦੌੜਾਕ ਬਣੇ ਪਰ ਉਸ ਨੇ ਹਾਕੀ ਨੂੰ ਚੁਣਿਆ।" ਉਨ੍ਹਾਂ ਕਿਹਾ, 'ਸਾਡੇ ਪਿੰਡ 'ਚ ਖੇਡ ਦੀ ਕੋਈ ਸਹੂਲਤ ਨਹੀਂ ਸੀ।ਇਸ ਲਈ ਅਸੀਂ ਅਨੂੰ ਨੂੰ ਸਿਰਸਾ ਭੇਜਿਆ ਤਾਂ ਜੋ ਉਹ ਖੇਡਾਂ ਵਿੱਚ ਆਪਣਾ ਭਵਿੱਖ ਬਣਾ ਸਕੇ। ਅਨੂੰ ਦੀ ਦੌੜਨ ਨਾਲੋਂ ਹਾਕੀ ਵਿਚ ਜ਼ਿਆਦਾ ਰੁਚੀ ਹੋਣ ਨੂੰ ਦੇਖਦੇ ਹੋਏ ਉਸ ਨੂੰ ਹਾਕੀ ਵਿਚ ਹੀ ਆਪਣਾ ਭਵਿੱਖ ਬਣਾਉਣ ਦੀ ਇਜਾਜ਼ਤ ਦਿੱਤੀ ਗਈ।

ਅਨੂੰ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਵਿਰੁੱਧ ਭਾਰਤ ਦੀ 22-0 ਦੀ ਜਿੱਤ ਦੌਰਾਨ ਛੇ ਗੋਲ ਕੀਤੇ। ਉਸਨੇ ਚੀਨੀ ਤਾਈਪੇ ਦੇ ਖਿਲਾਫ ਪੂਲ ਮੈਚ ਵਿੱਚ ਦੋ ਅਤੇ ਕੋਰੀਆ ਦੇ ਖਿਲਾਫ ਫਾਈਨਲ ਵਿੱਚ ਇੱਕ ਗੋਲ ਵੀ ਕੀਤਾ।


Tarsem Singh

Content Editor

Related News