ਵਰਲਡ ਕੱਪ ''ਚ ਪਾਕਿ ਦੇ ''ਟਰੰਪਕਾਰਡ'' ਹੋਣਗੇ ਫਖਰ ਜ਼ਮਾਂ

Monday, May 27, 2019 - 02:21 PM (IST)

ਵਰਲਡ ਕੱਪ ''ਚ ਪਾਕਿ ਦੇ ''ਟਰੰਪਕਾਰਡ'' ਹੋਣਗੇ ਫਖਰ ਜ਼ਮਾਂ

ਕਰਾਚੀ— 2 ਵਰ੍ਹਿਆਂ ਪਹਿਲਾਂ ਭਾਰਤ ਖਿਲਾਫ ਚੈਂਪੀਅਨਸ ਟਰਾਫੀ ਫਾਈਨਲ 'ਚ ਜਸਪ੍ਰੀਤ ਬੁਮਰਾਹ ਦੀ ਨੋਬਾਲ 'ਤੇ ਬਚੇ ਫਖਰ ਜ਼ਮਾਂ ਸੈਂਕੜਾ ਲਗਾ ਕੇ ਪਾਕਿਸਤਾਨ ਕ੍ਰਿਕਟ ਦੇ ਨੂਰੇ-ਨਜ਼ਰ ਬਣ ਗਏ ਅਤੇ ਹੁਣ ਨੇਵੀ ਤੋਂ ਕ੍ਰਿਕਟ 'ਚ ਆਏ ਇਸ ਬੱਲੇਬਾਜ਼ ਦੇ ਸਾਹਮਣੇ ਵਰਲਡ ਕੱਪ ਦੇ ਰੂਪ 'ਚ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਚੁਣੌਤੀ ਹੈ। ਚੈਂਪੀਅਨਸ ਟਰਾਫੀ 2017 ਦੇ ਫਾਈਨਲ 'ਚ ਬੁਮਰਾਹ ਦੀ ਗੇਂਦ 'ਤੇ ਜ਼ਮਾਂ ਨੇ ਵਿਕਟ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਨੂੰ ਕੈਚ ਦੇ ਦਿੱਤਾ। ਬੁਮਰਾਹ ਹਾਲਾਂਕਿ ਗੇਂਦ ਸੁਟਦੇ ਸਮੇਂ ਕ੍ਰੀਜ਼ ਤੋਂ ਬਾਹਰ ਚਲੇ ਗਏ ਸਨ ਅਤੇ ਉਸ ਸਮੇਂ ਤਿੰਨ ਦੌੜਾਂ 'ਤੇ ਖੇਡ ਰਹੇ ਜ਼ਮਾਂ ਨੂੰ ਜੀਵਨਦਾਨ ਮਿਲ ਗਿਆ ਅਤੇ ਉਸ ਨੇ ਕੌਮਾਂਤਰੀ ਵਨ ਡੇ ਕ੍ਰਿਕਟ 'ਚ ਪਹਿਲਾ ਸੈਂਕੜਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਉਸ ਤੋਂ ਬਾਅਦ ਤੋਂ ਉਹ ਪਾਕਿਸਤਾਨੀ ਬੱਲੇਬਾਜ਼ੀ ਦੀ ਧੁਰੀ ਬਣੇ ਹੋਏ ਹਨ।
PunjabKesari
ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੂੰ 30 ਮਈ ਤੋਂ ਸ਼ੁਰੂ ਹੋ ਰਹੇ ਵਰਲਡ ਕੱਪ 'ਚ ਉਨ੍ਹਾਂ ਤੋਂ ਇਕ ਵਾਰ ਫਿਰ ਤੋਂ ਇਸ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਫਖਰ ਨੇ ਕਿਹਾ, ''ਮੈਂ ਉਸ ਨੋਬਾਲ ਨਾਲ ਸਟਾਰ ਬਣ ਗਿਆ। ਮੈਂ ਫਾਈਨਲ ਤੋਂ ਪਹਿਲਾਂ ਸੁਪਨਾ ਵੇਖਿਆ ਸੀ ਕਿ ਮੈਂ ਨੋਬਾਲ 'ਤੇ ਆਊਟ ਹੋ ਗਿਆ ਹਾਂ ਅਤੇ ਇਹ ਸਹੀ ਹੋਇਆ।'' ਉਨ੍ਹਾਂ ਕਿਹਾ, ''ਮੈਂ ਸ਼ੁਰੂਆਤ 'ਚ ਦੁਖੀ ਸੀ ਕਿਉਂਕਿ ਮੈਂ ਆਪਣੇ ਮਾਤਾ-ਪਿਤਾ ਤੋਂ ਮੈਚ 'ਚ ਚੰਗੇ ਪ੍ਰਦਰਸ਼ਨ ਦਾ ਵਾਅਦਾ ਕੀਤਾ ਸੀ।'' ਉਨ੍ਹਾਂ ਹਾਲਾਂਕਿ ਕਿਹਾ ਕਿ ਸ਼ੋਹਰਤ ਨਾਲ ਉਨ੍ਹਾਂ ਦੇ ਕਦਮ ਨਹੀਂ ਭਟਕੇ ਹਨ ਅਤੇ ਉਨ੍ਹਾਂ ਦਾ ਟੀਚਾ ਪਾਕਿ ਨੂੰ 1992 ਦੇ ਬਾਅਦ ਪਹਿਲਾ ਵਿਸ਼ਵ ਕੱਪ ਦਿਵਾਉਣਾ ਹੈ। ਚੈਂਪੀਅਨਸ ਟਰਾਫੀ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਸ਼ਰਜੀਲ ਟੀਮ ਤੋਂ ਬਾਹਰ ਹੋਏ ਸਨ ਅਤੇ ਫਖਰ ਨੇ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ ਆਪਣੀ ਛਾਪ ਛੱਡੀ। ਨੇਵੀ ਤੋਂ ਜੁੜੇ ਹੋਣ ਕਾਰਨ ਟੀਮ 'ਚ 'ਸੋਲਜਰ' ਦੇ ਨਾਂ ਨਾਲ ਮਸ਼ਹੂਰ ਫਖਰ ਨੇ ਪਿਛਲੇ ਸਾਲ ਜ਼ਿੰਬਾਬਵੇ ਦੇ ਖਿਲਾਫ ਦੋਹਰਾ ਸੈਂਕੜਾ ਜਮਾਇਆ। ਉਸ ਨੇ ਕਿਹਾ, ''ਮੇਰਾ ਕੰਮ ਦੌੜਾਂ ਬਣਾਉਣਾ ਹੈ ਅਤੇ ਮੈਂ ਉਹ ਕਰ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮਿਹਨਤ ਰੰਗ ਜ਼ਰੂਰ ਲਿਆਵੇਗੀ।


author

Tarsem Singh

Content Editor

Related News