ਫੋਗਨਿਨੀ ਨੇ ਮੋਂਟੇ ਕਾਰਲੋ ਮਾਸਟਰਸ ਦਾ ਖਿਤਾਬ ਜਿੱਤਿਆ

Monday, Apr 22, 2019 - 11:25 AM (IST)

ਫੋਗਨਿਨੀ ਨੇ ਮੋਂਟੇ ਕਾਰਲੋ ਮਾਸਟਰਸ ਦਾ ਖਿਤਾਬ ਜਿੱਤਿਆ

ਸਪੋਰਟਸ ਡੈਸਕ— ਇਟਲੀ ਦੇ ਫੈਬਿਓ ਫੋਗਨਿਨੀ ਨੇ ਐਤਵਾਰ ਇਥੇ ਦੁਸਾਨ ਲਾਜੋਵਿਚ ਨੂੰ 6-3, 6-4 ਨਾਲ ਹਰਾ ਕੇ ਮੋਂਟੇ ਕਾਰਲੋ ਮਾਸਟਰਸ ਦਾ ਖਿਤਾਬ ਜਿੱਤ ਲਿਆ। ਇਸ ਤਰ੍ਹਾਂ ਨਾਲ ਫੋਗਨਿਨੀ ਪਿਛਲੇ 51 ਸਾਲਾਂ ਵਿਚ ਇਥੇ ਖਿਤਾਬ ਜਿੱਤਣ ਵਾਲਾ ਪਹਿਲਾ ਇਟਾਲੀਅਨ ਖਿਡਾਰੀ ਬਣ ਗਿਆ ਹੈ। ਉਸ ਤੋਂ ਪਹਿਲਾਂ ਨਿਕੋਲਾ ਪੀਟਰਾਂਗੋਲੀ ਨੇ 1961, 1967 ਤੇ 1968 'ਚ ਇਥੇ ਖਿਤਾਬ ਜਿੱਤਿਆ ਸੀ। 
PunjabKesari

ਪੀਟਰਾਂਗੋਲੀ ਵੀ ਇਸ ਮੌਕੇ 'ਤੇ ਰਾਇਲ ਬਾਕਸ ਵਿਚ ਹਾਜ਼ਰ ਸੀ ਤੇ ਉਸ ਨੇ ਇਨਾਮ ਵੰਡ ਸਮਾਰੋਹ ਵਿਚ ਕੋਰਟ 'ਤੇ ਉਤਰ ਕੇ ਫੋਗਨਿਨੀ ਨਾਲ ਤਸਵੀਰਾਂ ਖਿਚਵਾਈਆਂ। 


Related News