ਜਰਮਨੀ ਨੂੰ ਹਰਾ ਕੇ ਇੰਗਲੈਂਡ ਯੂਰੋ 2020 ਦੇ ਕੁਆਰਟਰ ਫ਼ਾਈਨਲ ’ਚ

Wednesday, Jun 30, 2021 - 06:27 PM (IST)

ਸਪੋਰਟਸ ਡੈਸਕ— ਰਹੀਮ ਸਟਰਲਿੰਗ ਤੇ ਕਪਤਾਨ ਹੈਰੀ ਕੇਨ ਦੇ ਦੂਜੇ ਹਾਫ਼ ’ਚ ਦਾਗੇ ਗੋਲਾਂ ਦੀ ਬਦੌਲਤ ਇੰਗਲੈਂਡ ਨੇ ਮੰਗਲਵਾਰ ਨੂੰ ਯੂਰਪੀ ਫ਼ੁੱਟਬਾਲ ਚੈਂਪੀਅਨਸ਼ਿਪ ’ਚ ਜਰਮਨੀ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਆਖ਼ਰੀ 16 ਦੇ ਮੁਕਾਬਲੇ ’ਚ ਵੇਮਬਲੇ ਸਟੇਡੀਅਮ ’ਚ ਇੰਗਲੈਂਡ ਵੱਲੋਂ ਸਟਰਲਿੰਗ ਨੇ 75ਵੇਂ ਮਿੰਟ ਤੇ ਕੇਨ ਨੇ 86ਵੇਂ ਮਿੰਟ ’ਚ ਗੋਲ ਦਾਗੇ। 

ਕੇਨ ਦਾ ਯੂਰੋ 2020 ’ਚ ਇਹ ਪਹਿਲਾ ਗੋਲ ਹੈ ਜਿਸ ਨਾਲ ਵਿਸ਼ਵ ਕੱਪ 2018 ਦੇ ਗੋਲਡਨ ਬੂਟ ਜੇਤੂ ਦੇ ਉੱਪਰ ਦਬਾਅ ਕੁਝ ਘੱਟ ਹੋਇਆ ਹੋਵੇਗਾ। ਇਹ ਮੈਚ ਟੀਮ ਦੇ ਕੋਚ ਗੈਰੇਥ ਸਾਊਥਗੇਟ ਲਈ ਕਾਫੀ ਭਾਵੁਕ ਕਰਨ ਵਾਲਾ ਸੀ। 25 ਸਾਲ ਪਹਿਲਾਂ ਓਲਡ ਹੈਮਬਲੇ ਸਟੇਡੀਅਮ ’ਚ ਸਾਊਖਥਗੇਟ ਪੈਨਲਟੀ ’ਤੇ ਗੋਲ ਕਰਨ ਤੋਂ ਖੁੰਝਣ ਕਾਰਨ ਇੰਗਲੈਂਡ ਦੀ ਟੀਮ ਯੂਰੋ 1996 ਦੇ ਫ਼ਾਈਨਲ ’ਚ ਜਗ੍ਹਾ ਬਣਾਉਣ ਤੋਂ ਅਸਫਲ ਰਹੀ ਸੀ। ਉਸ ਮੁਕਾਬਲੇ ’ਚ ਇੰਗਲੈਂਡ ਦੇ ਗੋਲਕੀਪਰ ਦੀ ਭੂਮਿਕਾ ਨਿਭਾ ਰਹੇ ਡੇਵਿਡ ਸੀਮੈਨ ਵੀ ਮੰਗਲਵਾਰ ਨੂੰ ਦਰਸ਼ਕਾਂ ਦੇ ਵਿਚਾਲੇ ਮੌਜੂਦ ਸਨ।
 


Tarsem Singh

Content Editor

Related News