ਯੂਰੋ 2020 : ਇਟਲੀ ਨੇ ਸਵਿਟਜ਼ਰਲੈਂਡ ਨੂੰ 3-0 ਨਾਲ ਹਰਾਇਆ
Thursday, Jun 17, 2021 - 09:59 PM (IST)
 
            
            ਰੋਮ– ਇਟਲੀ ਨੇ ਆਪਣੀ ਸ਼ਾਨਦਾਰ ਖੇਡ ਦੇ ਦਮ ’ਤੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ 2020 ਦੇ ਮੈਚ ਵਿਚ ਸਵਿਟਜ਼ਰਲੈਂਡ ਨੂੰ 3-0 ਨਾਲ ਹਰਾ ਕੇ ਆਖਰੀ-16 ਵਿਚ ਪ੍ਰਵੇਸ਼ ਕਰ ਲਿਆ। ਮਿਡਫੀਲਡਰ ਮੈਨੂਅਲ ਲੋਕਾਟੇਲੀ ਨੇ ਦੋ ਗੋਲ ਕੀਤੇ ਜਦਕਿ ਸਿਰੋ ਇਮੋਬਾਈਲ ਨੇ ਇਕ ਗੋਲ ਕੀਤਾ। ਇਟਲੀ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਹ ਉਸਦੀ ਲਗਾਤਾਰ 10ਵੀਂ ਜਿੱਤ ਸੀ।
ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ

ਵਿਸ਼ਵ ਕੱਪ 2018 ਵਿਚ ਕੁਆਲੀਫਾਈ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਇਤਾਲਵੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਉਸ ਤੋਂ ਬਾਅਦ ਇਟਲੀ 29 ਮੈਚਾਂ ਵਿਚ ਅਜੇਤੂ ਰਹੀ ਹੈ ਅਤੇ 10ਵੀਂ ਵਾਰ ਵਿਰੇਧੀ ਟੀਮ ਨੂੰ ਹਰਾਇਆ ਹੈ। ਗਰੁੱਪ-ਏ ਵਿਚ ਇਟਲੀ 6 ਅੰਕਾਂ ਨਾਲ ਚੋਟੀ 'ਤੇ ਹੈ। ਉਸ ਨੇ ਪਹਿਲੇ ਮੈਚ ਵਿਚ ਤੁਰਕੀ ਨੂੰ 3-0 ਨਾਲ ਹਰਾਇਆ ਸੀ। ਵੇਲਸ ਚਾਰ ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ, ਜਿਸ ਨੇ ਤੁਰਕੀ ਨੂੰ 2-0 ਨਾਲ ਹਰਾਇਆ। ਸਵਿਟਜ਼ਰਲੈਂਡ ਦਾ ਇਕ ਅੰਕ ਹੈ ਜਦਕਿ ਤੁਰਕੀ ਨੇ ਖਾਤਾ ਵੀ ਨਹੀਂ ਖੋਲਿਆ ਹੈ।
ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            