ਮੁਸ਼ਕਿਲ ਹਾਲਾਤ ਦਾ ਮਜ਼ਾ ਲੈ ਰਿਹਾ ਹਾਂ : ਮੁਥੂਸਵਾਮੀ

10/09/2019 4:14:49 PM

ਪੁਣੇ— ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਪਹਿਲੇ ਟੈਸਟ ਵਿਚ ਦੱਖਣੀ ਅਫਰੀਕਾ ਨੂੰ ਬੈਕਫੁੱਟ 'ਤੇ ਧੱਕ ਦਿੱਤਾ ਪਰ ਨੌਜਵਾਨ ਆਲਰਾਊਂਡਰ ਸੇਨੂਰਾਨ ਮੁਥੂਸਵਾਮੀ ਇਸ ਚੁਣੌਤੀ ਦਾ ਮਜ਼ਾ ਲੈ ਰਿਹਾ ਹੈ। ਮੁਥੂਸਵਾਮੀ ਨੇ ਵਿਸ਼ਾਖਾਪਟਨਮ ਵਿਚ ਆਪਣੇ ਡੈਬਿਊ ਟੈਸਟ ਵਿਚ 33 ਅਤੇ ਅਜੇਤੂ 49 ਦੌੜਾਂ ਦੀਆਂ ਪਾਰੀਆਂ ਖੇਡਣ ਦੇ ਨਾਲ-ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਵਿਕਟ ਵੀ ਲਈ ਸੀ।

PunjabKesari

ਮੁਥੂਸਵਾਮੀ ਨੇ ਕਿਹਾ, ''ਅਸੀਂ ਇਕ ਟੀਮ ਦੇ ਤੌਰ 'ਤੇ ਹੋਰ ਸੁਧਾਰ ਕਰਨ 'ਤੇ ਧਿਆਨ ਦੇ ਰਹੇ ਹਾਂ ਅਤੇ ਕੁਦਰਤੀ ਹਾਲਾਤ ਦਾ ਮਜ਼ਾ ਲੈ ਰਹੇ ਹਾਂ। ਤੁਸੀਂ ਭਾਵੇਂ ਇਸ ਨੂੰ ਜਿਵੇਂ ਮਰਜ਼ੀ ਦੇਖੋ ਪਰ ਖਿਡਾਰੀ 'ਵਿਰੋਧੀ ਸਥਿਤੀ ਦਾ ਮਜ਼ਾ' ਲੈ ਰਹੇ ਹਨ ਅਤੇ ਸੁਧਾਰ ਕਰ ਰਹੇ ਹਨ।'' ਭਾਰਤੀ ਮੂਲ ਦੇ 25 ਸਾਲ ਦੇ ਡਰਬਨ ਦੇ ਇਸ ਖਿਡਾਰੀ ਨੇ ਕਿਹਾ ਕਿ ਜਿਥੋਂ ਤਕ ਉਸਦੇ ਡੈਬਿਊ ਟੈਸਟ ਦਾ ਸਵਾਲ ਹੈ ਤਾਂ ਉਹ ਸਹੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ।


Related News