ਸੱਕੀ ਕਿਰਨ ਨਾਲੇ ’ਚੋਂ ਭੇਤਭਰੀ ਹਾਲਾਤ ’ਚ ਨੌਜਵਾਨ ਦੀ ਲਾਸ਼ ਬਰਾਮਦ

Friday, Apr 17, 2026 - 10:59 PM (IST)

ਸੱਕੀ ਕਿਰਨ ਨਾਲੇ ’ਚੋਂ ਭੇਤਭਰੀ ਹਾਲਾਤ ’ਚ ਨੌਜਵਾਨ ਦੀ ਲਾਸ਼ ਬਰਾਮਦ

ਅਜਨਾਲਾ (ਫਰਿਆਦ) - ਪੁਲਸ ਥਾਣਾ ਅਜਨਾਲਾ ਵੱਲੋਂ ਪਿੰਡ ਤਲਵੰਡੀ ਰਾਏ ਦਾਦੂ ਕੋਲ ਵਗਦੇ ਸੱਕੀ ਕਿਰਨ ਨਾਲੇ ’ਚੋਂ ਭੇਤਭਰੀ ਹਾਲਤ ’ਚ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਤਲਵੰਡੀ ਰਾਏ ਦਾਦੂ ਕੋਲੋਂ ਵਹਿੰਦੇ ਸੱਕੀ ਕਿਰਨ ਨਾਲੇ ਦੇ ਉੱਪਰ ਪਿੰਡ ਨੰਗਲ ਵੰਝਾਂਵਾਲਾ ਨੂੰ ਜਾਣ ਵਾਲੇ ਰੋਡ ’ਤੇ ਬਣੇ ਪੁਲ ਹੇਠਾਂ ਇਕ ਨੌਜਵਾਨ ਦੀ ਲਾਸ਼ ਪਈ ਹੈ।

ਜਾਣਕਾਰੀ ਮੁਤਾਬਕ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢ ਕੇ ਮੁੱਢਲੀ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਸਰੀਰ ’ਤੇ ਸੱਟਾਂ ਦੇ ਕਾਫੀ ਨਿਸ਼ਾਨ ਹਨ ਅਤੇ ਉਸ ਦੀ ਇਕ ਬਾਂਹ 'ਤੇ ‘ਸੰਧੂ’ ਲਿਖਿਆ ਹੋਇਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜਨਾਲਾ ਪੁਲਸ ਨੇ ਲਾਸ਼ ਨੂੰ ਨਾਲੇ ’ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਅਜਨਾਲਾ ਦੇ ਪੋਸਟਮਾਰਟਮ ਹਾਊਸ ਵਿਖੇ ਸ਼ਨਾਖ਼ਤ ਲਈ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Inder Prajapati

Content Editor

Related News