PSEB : 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਦੇਖੋ ਕੌਣ ਰਿਹਾ ਅਵੱਲ

Friday, Apr 10, 2026 - 07:51 PM (IST)

PSEB : 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਦੇਖੋ ਕੌਣ ਰਿਹਾ ਅਵੱਲ

ਚੰਡੀਗੜ- ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਠਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ 10,422 ਸਕੂਲਾਂ ਦੇ ਕੁੱਲ 2,62,966 ਵਿਦਿਆਰਥੀ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ 2,53,789 ਵਿਦਿਆਰਥੀ ਸਫਲਤਾਪੂਰਵਕ ਪਾਸ ਹੋਏ ਹਨ। ਬੋਰਡ ਅਨੁਸਾਰ ਇਸ ਸਾਲ ਪ੍ਰੀਖਿਆ ਦਾ ਕੁੱਲ ਪਾਸ ਫੀਸਦੀ 96.51% ਰਿਹਾ ਹੈ।

ਨਤੀਜਿਆਂ ਵਿੱਚ ਲੜਕੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋਂ (ਫ਼ਰੀਦਕੋਟ) ਦੀ ਵਿਦਿਆਰਥਣ ਤਮੰਨਾ ਨੇ 600 ਵਿੱਚੋਂ 600 ਅੰਕ (100%) ਪ੍ਰਾਪਤ ਕਰਕੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜਾ ਸਥਾਨ ਸਰਕਾਰੀ ਮਿਡਲ ਸਕੂਲ, ਅਰਕਵਾਸ (ਸੰਗਰੂਰ) ਦੀ ਜਪਨੀਤ ਕੌਰ ਨੂੰ ਮਿਲਿਆ ਹੈ, ਜਿਸ ਨੇ 600 ਵਿੱਚੋਂ 598 ਅੰਕ (99.67%) ਪ੍ਰਾਪਤ ਕੀਤੇ ਹਨ। ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫ਼ਰੀਦਕੋਟ) ਦੀ ਜਸ਼ਨਦੀਪ ਕੌਰ ਤੀਜੇ ਸਥਾਨ 'ਤੇ ਰਹੀ ਹੈ। ਜਸ਼ਨਦੀਪ ਨੇ ਵੀ 600 ਵਿੱਚੋਂ 598 ਅੰਕ (99.67%) ਹੀ ਪ੍ਰਾਪਤ ਕੀਤੇ ਸਨ। ਬੋਰਡ ਦੇ ਨਿਯਮਾਂ ਅਨੁਸਾਰ, ਜਦੋਂ ਦੋ ਵਿਦਿਆਰਥੀਆਂ ਦੇ ਅੰਕ ਬਰਾਬਰ ਹੁੰਦੇ ਹਨ, ਤਾਂ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਮੈਰਿਟ ਵਿੱਚ ਉੱਚਾ ਸਥਾਨ ਦਿੱਤਾ ਜਾਂਦਾ ਹੈ, ਜਿਸ ਕਾਰਨ ਜਪਨੀਤ ਕੌਰ ਨੂੰ ਦੂਜਾ ਅਤੇ ਜਸ਼ਨਦੀਪ ਕੌਰ ਨੂੰ ਤੀਜਾ ਸਥਾਨ ਮਿਲਿਆ ਹੈ।

PunjabKesari

PunjabKesari

ਵਿਦਿਆਰਥੀ ਆਪਣਾ ਨਤੀਜਾ www.pseb.ac.in 'ਤੇ ਦੇਖ ਸਕਦੇ ਹਨ। 


author

rajwinder kaur

Content Editor

Related News