ਯੂਏਫ਼ਾ ਨੇ ਇੰਗਲੈਂਡ ਫ਼ੁੱਟਬਾਲ ਸੰਘ ’ਤੇ ਤਿੰਨ ਉਲੰਘਣਾਵਾਂ ਦਾ ਲਾਇਆ ਦੋਸ਼

Thursday, Jul 08, 2021 - 10:05 PM (IST)

ਯੂਏਫ਼ਾ ਨੇ ਇੰਗਲੈਂਡ ਫ਼ੁੱਟਬਾਲ ਸੰਘ ’ਤੇ ਤਿੰਨ ਉਲੰਘਣਾਵਾਂ ਦਾ ਲਾਇਆ ਦੋਸ਼

ਸਪੋਰਟਸ ਡੈਸਕ— ਯੂਏਫ਼ਾ (ਯੂਰਪੀ ਫ਼ੁੱਟਬਾਲ ਸੰਘਾਂ ਦੇ ਸੰਘ) ਨੇ ਇੰਗਲੈਂਡ ਫ਼ੁੱਟਬਾਲ ਸੰਘ ’ਤੇ ਯੂਰਪੀ ਚੈਂਪੀਅਨਸ਼ਿਪ ਸੈਮੀਫ਼ਾਈਨਲ ’ਚ ਤਿੰਨ ਉਲੰਘਣਾਵਾਂ ਲਈ ਦੋਸ਼ ਲਾਇਆ ਹੈ। ਇੰਗਲੈਂਡ ਨੇ ਆਖ਼ਰੀ ਚਾਰ ਦੇ ਮੁਕਾਬਲੇ ’ਚ ਡੈਨਮਾਰਕ ’ਤੇ ਜਿੱਤ ਹਾਸਲ ਕੀਤੀ ਸੀ। ਮੈਚ ਦੇ ਦੌਰਾਨ ਪ੍ਰਸ਼ੰਸਕਾਂ ਵੱਲੋਂ ਲੇਜ਼ਰ ਪੁਆਇੰਟਰ ਦੇ ਇਸਤੇਮਾਲ ਕਰਨ, ਆਤਿਸ਼ਬਾਜ਼ੀ ਕਰਨ ਤੇ ਡੈਨਮਾਰਕ ਦੇ ਰਾਸ਼ਟਰੀ ਗਾਨ ’ਚ ਦੇਰੀ ਕਰਨ ਲਈ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇੰਗਲੈਂਡ ਨੇ ਵੇਮਬਲੇ ਸਟੇਡੀਅਮ ’ਚ ਵਾਧੂ ਸਮੇਂ ’ਚ ਯੂਰੋ 2020 ਦੇ ਸੈਮੀਫ਼ਾਈਨਲ ’ਚ 2-1 ਨਾਲ ਜਿੱਤ ਹਾਸਲ ਕੀਤੀ ਸੀ।


author

Tarsem Singh

Content Editor

Related News