ਇੰਗਲੈਂਡ ਨੇ ਵੈੱਸਟਇੰਡੀਜ਼ ਨੂੰ ਹਰਾ ਕੇ ਟੈਸਟ ਸੀਰੀਜ਼ 'ਤੇ ਕੀਤਾ ਕਬਜ਼ਾ

09/10/2017 3:14:34 AM

ਲੰਡਨ— ਜੇਮਸ ਐਂਡਰਸਨ ਦੇ ਟੈਸਟ ਕਰੀਅਰ 'ਚ ਪਾਰੀ ਦੇ ਸਰਵਸ੍ਰਸ਼ੇਠ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਸ਼ਨੀਵਾਰ ਨੂੰ ਵੈੱਸਟਇੰਡੀਜ਼ ਖਿਲਾਫ ਤੀਸਰੇ ਟੈਸਟ ਮੈਚ 'ਚ 9 ਵਿਕਟਾਂ ਨਾਲ ਜਿੱਤ ਹਾਸਲ ਕਰਕੇ 3 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਆਪਣੇ ਨਾਂ ਕੀਤਾ। ਐਂਡਰਸਨ ਨੇ ਸ਼ੁੱਕਰਵਾਰ ਨੂੰ 500 ਟੈਸਟ ਵਿਕਟਾਂ ਹਾਸਲ ਕਰਨ ਵਾਲੇ ਇੰਗਲੈਂਡ ਦੇ ਪਹਿਲੇ ਬੱਲੇਬਾਜ਼ ਅਤੇ ਕ੍ਰਿਕਟ ਇਤਿਹਾਸ ਦੇ 6ਵੇਂ ਗੇਂਦਬਾਜ਼ ਬਣ ਗਏ ਹਨ ਅਤੇ ਉਨ੍ਹਾ ਨੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ 20.1 ਓਵਰ 'ਚ 42 ਦੌੜਾਂ 'ਤੇ 7 ਵਿਕਟਾਂ ਹਾਸਲ ਕੀਤੀਆਂ। ਜਿਸ 'ਚ ਵੈੱਸਟਇੰਡੀਜ਼ ਦੀ ਟੀਮ ਤੀਸਰੇ ਦਿਨ ਦੂਸਰੀ ਪਾਰੀ 'ਚ 177 ਦੌੜਾਂ 'ਤੇ ਢੇਰ ਹੋ ਗਈ ਸੀ। ਇਸ ਤੋਂ ਬਾਅਦ ਇੰਗਲੈਂਡ ਨੂੰ ਜਿੱਤ ਦੇ ਲਈ 107 ਦੌੜਾਂ ਦਾ ਟੀਚਾ ਮਿਲਿਆ। ਇੰਗਲੈਂਡ ਨੇ 28ਵੇਂ ਓਵਰ 'ਚ ਇਕ ਵਿਕਟ 'ਤੇ 107 ਦੌੜਾਂ ਟੀਚਾ ਹਾਸਲ ਕਰਕੇ ਮੈਚ ਆਪਣੇ ਨਾਂ ਕੀਤਾ। ਐਂਡਰਸਨ ਨੇ ਇਸ ਤੋਂ ਪਹਿਲੇ 2008 'ਚ ਟ੍ਰੇਂਟ ਬ੍ਰਿਜ 'ਤੇ ਨਿਊਜ਼ੀਲੈਂਡ ਦੇ ਖਿਲਾਫ ਆਪਣੇ 129 ਟੈਸਟ ਕਰੀਅਰ ਦੇ ਪਿਛਲੇ ਸਰਵਸ੍ਰਸ਼ੇਠ ਪ੍ਰਦਰਸ਼ਨ (43 ਦੌਡਾਂ 'ਤੇ 7 ਵਿਕਟਾਂ) ਨੂੰ ਪਿੱਛੇ ਛੱਡ ਦਿੱਤਾ।

PunjabKesari


Related News