ENGW v INDW : ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰਨਗੀਆਂ ਭਾਰਤੀ ਮਹਿਲਾ ਕ੍ਰਿਕਟਰਾਂ

Wednesday, Jul 14, 2021 - 03:14 AM (IST)

ENGW v INDW : ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰਨਗੀਆਂ ਭਾਰਤੀ ਮਹਿਲਾ ਕ੍ਰਿਕਟਰਾਂ

ਚੇਮਸਫੋਰਡ- ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਜੇਕਰ 2019 ਤੋਂ ਬਾਅਦ ਆਪਣੀ ਪਹਿਲੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਜਿੱਤਣੀ ਹੈ ਤਾਂ ਉਸ ਨੂੰ ਇੰਗਲੈਂਡ ਵਿਰੁੱਧ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਅਤੇ ਫੈਸਲਾਕੁੰਨ ਮੈਚ ਵਿਚ ਸਾਰੇ ਖਿਡਾਰੀਆਂ ਤੋਂ ਉਪਯੋਗੀ ਯੋਗਦਾਨ ਦੀ ਲੋੜ ਪਵੇਗੀ। ਭਾਰਤ ਨੇ ਚੰਗੀ ਫੀਲਡਿੰਗ ਅਤੇ ਸਪਿਨਰਾਂ ਪੂਨਮ ਯਾਦਵ ਤੇ ਦੀਪਤੀ ਸ਼ਰਮਾ ਦੀ ਕਸੀ ਹੋਈ ਗੇਂਦਬਾਜ਼ੀ ਦੇ ਦਮ 'ਤੇ ਐਤਵਾਰ ਨੂੰ ਦੂਜੇ ਟੀ-20 ਵਿਚ ਜਿੱਤ ਹਾਸਲ ਕਰਕੇ ਸੀਰੀਜ਼ 1-1 ਨਾਲ ਬਰਾਬਰ ਕੀਤੀ ਸੀ। ਹੁਣ ਹਰਮਨਪ੍ਰੀਤ ਕੌਰ ਅਤੇ ਉਸਦੀਆਂ ਖਿਡਾਰਨਾਂ ਕੋਲ 2019 ਵਿਚ ਵੈਸਟਇੰਡੀਜ਼ ਵਿਰੁੱਧ ਜਿੱਤ ਤੋਂ ਬਾਅਦ ਪਹਿਲੀ ਟੀ-20 ਸੀਰੀਜ਼ ਆਪਣੇ ਨਾਂ ਕਰਨ ਦਾ ਸ਼ਾਨਦਾਰ ਮੌਕਾ ਹੈ।

ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ICC ਵਨ ਡੇ ਰੈਂਕਿੰਗ 'ਚ ਹੋਇਆ ਨੁਕਸਾਨ, ਹੁਣ ਚੋਟੀ 'ਤੇ ਹੈ ਇਹ ਬੱਲੇਬਾਜ਼


ਇੰਗਲੈਂਡ ਦੀ ਟੀਮ ਨੇ ਪਿਛਲੇ ਮੈਚ ਵਿਚ ਬਿਹਤਰ ਸਥਿਤੀ ਵਿਚ ਹੋਣ ਦੇ ਬਾਵਜੂਦ ਮੈਚ ਗੁਆਇਆ ਸੀ ਅਤੇ ਉਹ ਅਜਿਹੀ ਕਿਸੇ ਗਲਤੀ ਤੋਂ ਬਚਣਾ ਚਾਹੇਗੀ। ਉਸਦੀ ਟੀਮ ਵੀ ਸਾਰੇ ਵਿਭਾਗਾਂ ਵਿਚ ਚੰਗਾ ਪ੍ਰਦਰਸ਼ਨ ਕਰਕੇ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਭਾਰਤ ਦੀ ਜਿੱਤ ਵਿਚ ਸ਼ੇਫਾਲੀ ਵਰਮਾ ਅਤੇ ਸਪਿਨਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਹੁਣ ਮੱਧਕ੍ਰਮ ਦੀਆਂ ਬੱਲੇਬਾਜ਼ਾਂ ਤੇ ਤੇਜ਼ ਗੇਂਦਬਾਜ਼ਾਂ ਨੂੰ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ। ਹਰਮਨਪ੍ਰੀਤ ਪਿਛਲੇ ਮੈਚ ਵਿਚ ਤੀਜੇ ਨੰਬਰ 'ਤੇ ਉਤਰੀ ਅਤੇ ਉਸ ਨੇ ਕੁਝ ਦੌੜਾਂ ਵੀ ਬਣਾਈਆਂ। ਇਸ ਨਾਲ ਉਸਦਾ ਹੌਸਲਾ ਵਧਿਆ ਹੋਵੇਗਾ। ਟੀਮ ਨੂੰ ਉਸ ਤੋਂ ਵੱਡੀ ਪਾਰੀ ਦੀ ਉਮੀਦ ਹੈ।

ਇਹ ਖ਼ਬਰ ਪੜ੍ਹੋ- ਗੇਲ ਨੇ ਟੀ20 ਕ੍ਰਿਕਟ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News