T20 WC, ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ 26 ਦੌੜਾਂ ਨਾਲ ਹਰਾਇਆ
Monday, Nov 01, 2021 - 11:12 PM (IST)
![T20 WC, ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ 26 ਦੌੜਾਂ ਨਾਲ ਹਰਾਇਆ](https://static.jagbani.com/multimedia/2021_11image_23_24_105197883eng1.jpg)
ਸ਼ਾਰਜਾਹ- ਜੋਸ ਬਟਲਰ ਦੇ ਅਜੇਤੂ 101 ਦੌੜਾਂ ਤੇ ਕਪਤਾਨ ਇਯੋਨ ਮੋਰਗਨ ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਇੰਗਲੈਂਡ ਨੇ ਲਗਾਤਾਰ ਚੌਥੀ ਜਿੱਤ ਦਰਜ ਕਰਦੇ ਹੋਏ ਸ਼੍ਰੀਲੰਕਾ ਨੂੰ ਟੀ-20 ਵਿਸ਼ਵ ਕੱਪ ਸੁਪਰ-12 ਗੇੜ ਦੇ ਮੈਚ ਵਿਚ 26 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਦੇ ਲਈ ਭੇਜੀ ਗਈ ਇੰਗਲੈਂਡ ਟੀਮ ਨੇ 35 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਬਟਲਰ ਨੇ ਪਹਿਲਾਂ ਟੀ-20 ਸੈਂਕੜਾ ਲਗਾਉਂਦੇ ਹੋਏ 67 ਗੇਂਦਾਂ ਵਿਚ ਅਜੇਤੂ 101 ਦੌੜਾਂ ਤੇ ਮੋਰਗਨ ਨੇ 36 ਗੇਂਦਾਂ ਵਿਚ 40 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਚੌਥੇ ਵਿਕਟ ਦੇ ਲਈ 78 ਗੇਂਦਾਂ ਵਿਚ 112 ਦੌੜਾਂ ਬਣਾ ਕੇ ਇੰਗਲੈਂਡ ਨੂੰ ਸ਼ੁਰੂਆਤੀ ਝਟਕਿਆਂ ਤੋਂ ਕੱਢਦੇ ਹੋਏ ਚਾਰ ਵਿਕਟਾਂ 'ਤੇ 163 ਦੌੜਾਂ ਤੱਕ ਪਹੁੰਚਾਇਆ।
ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ
ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸਦੇ ਤਿੰਨ ਵਿਕਟ 31 ਗੇਂਦਾਂ ਦੇ ਅੰਦਰ ਡਿੱਗ ਗਏ ਜਦੋ ਸਕੋਰ ਬੋਰਡ 'ਤੇ 34 ਦੌੜਾਂ ਸਨ। ਪਾਥੁਮ ਨਿਸ਼ਾਂਕਾ (1) ਤੀਜੀ ਗੇਂਦ 'ਤੇ ਰਨ ਆਊਟ ਹੋ ਗਏ। ਕੁਸਲ ਪਰੇਰਾ (7) ਤੇ ਚਰਿਤ ਅਸਾਲਾਂਕਾ (21) ਨੂੰ ਲੈੱਗ ਸਪਿਨਰ ਆਦਿਲ ਰਾਸ਼ਿਦ ਨੇ ਪਵੇਲੀਅਨ ਭੇਜਿਆ। ਅਵਿਸ਼ਕਾ (13) ਤੇ ਭਾਨੁਕਾ ਰਾਜਪਕਸ਼ੇ (26) ਨੇ 23 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਕ੍ਰਿਸ ਜੌਰਡਨ ਨੇ 9ਵੇਂ ਓਵਰ ਵਿਚ ਫਰਨਾਡੋਂ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਸ਼੍ਰੀਲੰਕਾ ਨੂੰ 10 ਓਵਰਾਂ ਵਿਚ 98 ਦੌੜਾਂ ਦੀ ਜ਼ਰੂਰਤ ਸੀ। ਜੌਰਡਨ ਦੇ 16ਵੇ ਓਵਰ ਵਿਚ 10 ਦੌੜਾਂ ਬਣੀਆਂ। ਇਸ ਤੋਂ ਬਾਅਦ ਲਿਆਮ ਨੇ ਇਸ ਸਾਂਝੇਦਾਰੀ ਨੂੰ ਤੋੜ ਕੇ ਸ਼੍ਰੀਲੰਕਾ ਦੀ ਵਾਪਸੀ ਦੀਆਂ ਉਮਦਾ ਖਤਮ ਕਰ ਦਿੱਤੀਆਂ ਤੇ ਸ਼੍ਰੀਲੰਕਾ ਦੀ ਪੂਰੀ ਟੀਮ 137 ਦੌੜਾਂ 'ਤੇ ਢੇਰ ਕਰ ਦਿੱਤੀ।
ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ
ਪਲੇਇੰਗ ਇਲੈਵਨ-
ਇੰਗਲੈਂਡ :- ਜੇਸਨ ਰਾਏ, ਜੋਸ ਬਟਲਰ (ਵਿਕਟਕੀਪਰ), ਡੇਵਿਡ ਮਲਾਨ, ਜੋਨੀ ਬੇਅਰਸਟੋ, ਇਯੋਨ ਮੋਰਗਨ (ਕਪਤਾਨ), ਲਿਆਮ ਲਿਵਿੰਗਸਟੋਨ, ਮੋਇਨ ਅਲੀ, ਕ੍ਰਿਸ ਵੋਕਸ, ਕ੍ਰਿਸ ਜੌਰਡਨ, ਆਦਿਲ ਰਾਸ਼ਿਦ, ਟਾਈਮਲ ਮਿਲਸ।
ਸ਼੍ਰੀਲੰਕਾ :- ਕੁਸਲ ਪਰੇਰਾ (ਵਿਕਟਕੀਪਰ), ਪੇਥਮ ਨਿਸਾਂਕਾ, ਚਰਿਤ ਅਸਲੰਕਾ, ਅਵਿਸ਼ਕਾ ਫਰਨਾਂਡੋ/ਧਨੰਜਯਾ ਡੀ ਸਿਲਵਾ, ਭਾਨੁਕਾ ਰਾਜਪਕਸ਼ੇ, ਵਨਿੰਦੂ ਹਸਾਰੰਗਾ, ਦਾਸੁਨ ਸ਼ਨਾਕਾ (ਕਪਤਾਨ), ਚਮਿਕਾ ਕਰੁਣਾਰਤਨੇ, ਦੁਸ਼ਮੰਥਾ ਚਮੀਰਾ, ਮਹੇਸ਼ ਥੀਕਸ਼ਾਨਾ, ਲਾਹਿਰੂ ਕੁਮਾਰਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।