ENG v PAK : ਇੰਗਲੈਂਡ ਨੇ ਪਾਕਿ ਨੂੰ 9 ਵਿਕਟਾਂ ਨਾਲ ਹਰਾਇਆ
Thursday, Jul 08, 2021 - 11:47 PM (IST)
ਕਾਰਡਿਫ- ਤੇਜ਼ ਗੇਂਦਬਾਜ਼ ਸਾਕਿਬ ਮੁਹੰਮਦ (42 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ (ਅਜੇਤੂ 68) ਤੇ ਜੈਕ ਕ੍ਰਾਉਲੀ (ਅਜੇਤੂ 58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਪਾਕਿਸਤਾਨ ਨੂੰ ਪਹਿਲੇ ਵਨ ਡੇ 'ਚ ਵੀਰਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਇਹ ਖ਼ਬਰ ਪੜ੍ਹੋ-Euro 2020 : ਇੰਗਲੈਂਡ ਪਹੁੰਚਿਆ ਫਾਈਨਲ 'ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ
When you claim the prized wicket of the No.1 ODI batsman 👀#ENGvPAK pic.twitter.com/fklNNIbGJy
— ICC (@ICC) July 8, 2021
ਪਾਕਿਸਤਾਨ ਦੇ ਲਈ ਓਪਨਰ ਫਖਰ ਜਮਾਨ ਨੇ ਸਭ ਤੋਂ ਜ਼ਿਆਦਾ 47 ਅਤੇ ਸ਼ਾਦਾਬ ਖਾਨ ਨੇ 30 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਸ਼ਾਕਿਬ ਦੀਆਂ 4 ਵਿਕਟਾਂ ਤੋਂ ਇਲਾਵਾ ਕ੍ਰੈਗ ਓਵਰਟਨ ਅਤੇ ਮੈਥਿਊ ਪਾਰਕਿੰਸਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੇ ਓਪਨਰ ਫਿਲਿਪ ਸ਼ਾਹ ਨੂੰ ਟੀਮ ਦੇ 22 ਦੇ ਸਕੋਰ 'ਤੇ ਗੁਆ ਦਿੱਤਾ ਪਰ ਇਸ ਤੋਂ ਬਾਅਦ ਮਲਾਨ ਤੇ ਕ੍ਰਾਉਲੀ ਨੇ ਇੰਗਲੈਂਡ ਨੂੰ ਕੋਈ ਹੋਰ ਨੁਕਸਾਨ ਹੋਏ ਬਿਨਾਂ 22ਵੇਂ ਓਵਰ ਦੀ 5ਵੀਂ ਗੇਂਦ 'ਤੇ ਜਿੱਤ ਦਿਵਾ ਦਿੱਤੀ। ਇੰਗਲੈਂਡ ਨੇ 21.5 ਓਵਰ ਵਿਚ ਇਕ ਵਿਕਟ 'ਤੇ 142 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਮਲਾਨ ਨੇ 69 ਗੇਂਦਾਂ 'ਤੇ ਅਜੇਤੂ 68 ਦੌੜਾਂ 8 ਚੌਕੇ ਲਗਾਏ ਜਦਕਿ ਕ੍ਰਾਉਲੀ ਨੇ 50 ਗੇਂਦਾਂ 'ਤੇ ਅਜੇਤੂ 58 ਦੌੜਾਂ ਵਿਚ ਸੱਤ ਚੌਕੇ ਲਗਾਏ। ਸਾਕਿਬ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਦੇ ਲਈ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਬਾਬਰ ਆਜ਼ਮ, ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।