ENG vs AUS : ਇੰਗਲੈਂਡ ਨੂੰ 3 ਵਿਕਟਾਂ ਨਾਲ ਹਰਾ ਆਸਟਰੇਲੀਆ ਨੇ ਜਿੱਤੀ ਵਨ ਡੇ ਸੀਰੀਜ਼
Thursday, Sep 17, 2020 - 02:42 AM (IST)
ਮਾਨਚੈਸਟਰ- ਆਸਟਰੇਲੀਆ ਦੇ ਤੂਫਾਨੀ ਆਲਰਾਊਂਡਰ ਗਲੇਨ ਮੈੱਕਸਵੇਲ ਅਤੇ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਦੇ ਸੈਂਕੜੇ ਵਾਲੀ ਪਾਰੀਆਂ ਦੇ ਦਮ 'ਤੇ ਇੰਗਲੈਂਡ ਨੂੰ ਆਖਰੀ ਵਨ ਡੇ 'ਚ 3 ਵਿਕਟਾਂ ਨਾਲ ਹਰਾਇਆ। ਇਨ੍ਹਾਂ ਦੋਵਾਂ ਦੀ ਧਮਾਕੇਦਾਰ ਪਾਰੀਆਂ ਦੇ ਦਮ 'ਤੇ ਆਸਟਰੇਲੀਆ ਨੇ ਇੰਗਲੈਂਡ ਤੋਂ 3 ਮੈਚਾਂ ਦੀ ਵਨ ਡੇ ਸੀਰੀਜ਼ 'ਚ 2-1 ਨਾਲ ਜਿੱਤ ਲਈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਾਨੀ ਬੇਅਰਸਟੋ ਦੇ ਸੈਂਕੜੇ ਦੇ ਦਮ 'ਤੇ 302 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਆਸਟਰੇਲੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 49.4 ਓਵਰਾਂ 'ਚ ਇਹ ਟੀਚਾ ਹਾਸਲ ਕਰ ਲਿਆ।
ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਮੁਸ਼ਕਿਲ ਹਾਲਾਤ 'ਚ ਬੇਅਰਸਟੋ ਨੇ ਸੈਂਕੜਾ ਲਗਾਇਆ। 96 ਦੌੜਾਂ 'ਤੇ ਚਾਰ ਵਿਕਟਾਂ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ ਸੈਮ ਬਿਲਿੰਗਸ ਦੇ ਨਾਲ 114 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਬੇਅਰਸਟੋ 126 ਗੇਂਦਾਂ 'ਤੇ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ। ਆਸਟਰੇਲੀਆ ਦੇ ਲਈ ਮਿਸ਼ੇਲ ਸਟਾਰਕ ਤੇ ਐਡਮ ਜਾਂਪਾ ਨੇ 3-3 ਵਿਕਟਾਂ ਹਾਸਲ ਕੀਤੀਆਂ।
ਆਸਟਰੇਲੀਆ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਮੈੱਕਸਵੇਲ ਨੇ 90 ਗੇਂਦਾਂ 'ਚ 108 ਦੌੜਾਂ ਬਣਾਈਆਂ ਤੇ ਕੈਰੀ ਨੇ 106 ਦੌੜਾਂ ਦਾ ਯੋਗਦਾਨ ਦਿੱਤਾ। ਇਹ ਕੈਰੀ ਦੇ ਵਨ ਡੇ ਕਰੀਅਰ ਦਾ ਟੋਪ ਸਕੋਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਨ ਡੇ 'ਚ ਹੁਣ ਤੱਕ ਸੈਂਕੜਾ ਨਹੀਂ ਬਣਾਇਆ ਸੀ ਤੇ ਉਸਦੇ ਵਨ ਡੇ ਕਰੀਅਰ ਦਾ ਪਹਿਲਾ ਸੈਂਕੜਾ ਸੀ। ਇੰਗਲੈਂਡ ਦੇ ਲਈ ਕ੍ਰਿਸ ਵੋਕਸ ਤੇ ਜੋ ਰੂਟ ਨੇ 2-2 ਵਿਕਟਾਂ ਹਾਸਲ ਕੀਤੀਆਂ।