ਇੰਗਲੈਂਡ ਨੇ 5 ਖਿਡਾਰੀਆਂ ਨੂੰ ਜੈਵ ਸੁਰੱਖਿਅਤ ਮਾਹੌਲ ਤੋਂ ਰਿਲੀਜ਼ ਕੀਤਾ

Sunday, Jul 26, 2020 - 01:35 AM (IST)

ਇੰਗਲੈਂਡ ਨੇ 5 ਖਿਡਾਰੀਆਂ ਨੂੰ ਜੈਵ ਸੁਰੱਖਿਅਤ ਮਾਹੌਲ ਤੋਂ ਰਿਲੀਜ਼ ਕੀਤਾ

ਮਾਨਚੈਸਟਰ – ਇੰਗਲੈਂਡ ਨੇ ਆਪਣੇ ਪੰਜ ਖਿਡਾਰੀਆਂ ਨੂੰ ਜੈਵਿਕ ਸੁਰੱਖਿਅਤ ਮਾਹੌਲ ਤੋਂ ਰਿਲੀਜ਼ ਕਰ ਦਿੱਤਾ ਹੈ ਕਿਉਂਕਿ ਉਹ ਵੈਸਟਇੰਡੀਜ਼ ਵਿਰੁੱਧ ਚੱਲ ਰਹੇ ਤੀਜੇ ਤੇ ਆਖਰੀ ਟੈਸਟ ਲਈ ਟੀਮ ਵਿਚ ਨਹੀਂ ਚੁਣੇ ਗਏ। ਪੰਜ ਖਿਡਾਰੀਆਂ ਵਿਚੋਂ ਬੱਲੇਬਾਜ਼ ਜੋ ਡੇਨਲੀ ਆਇਰਲੈਂਡ ਵਿਰੁੱਧ ਆਗਾਮੀ ਲੜੀ ਤੋਂ ਪਹਿਲਾਂ ਟ੍ਰੇਨਿੰਗ ਕਰਨ ਵਾਲੇ ਸਫੇਦ ਗੇਂਦ ਦੇ ਗਰੁੱਪ ਨਾਲ ਜੁੜ ਜਾਵੇਗਾ।

ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ.ਸੀ. ਬੀ.) ਨੇ ਕਿਹਾ ਕਿ ਚਾਰ ਹੋਰ ਕ੍ਰਿਕਟਰ (ਡੈਨ ਲਾਰੇਂਸ, ਕ੍ਰੇਮ ਓਵਰਟਨ, ਓਲੀ ਰੋਬਿਨਸਨ ਤੇ ਓਲੀ ਸਟੋਨ) ਆਪਣੀ-ਆਪਣੀ ਕਾਊਂਟੀ ਪਰਤ ਗਏ ਹਨ। ਇੰਗਲੈਂਡ ਨੂੰ 30 ਜੁਲਾਈ ਤੋਂ ਆਇਰਲੈਂਡ ਵਿਰੁੱਧ 3 ਵਨ ਡੇ ਮੈਚਾਂ ਦੀ ਲੜੀ ਖੇਡਣੀ ਹੈ।


author

Inder Prajapati

Content Editor

Related News