ਜਦੋਂ ਹੂਟਿੰਗ ਕਰਨ ਵਾਲੇ ਇੰਗਲੈਂਡ ਦੇ ਪ੍ਰਸ਼ੰਸਕਾਂ ਨੇ ਸਮਿਥ ਲਈ ਖੜੇ ਹੋ ਕੇ ਵਜਾਈਆਂ ਤਾੜੀਆਂ (Video)

09/16/2019 2:35:26 PM

ਨਵੀਂ ਦਿੱਲੀ : ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਇੰਗਲੈਂਡ ਖਿਲਾਫ ਏਸ਼ੇਜ਼ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਜਦੋਂ ਸਮਿਥ ਇੰਗਲੈਂਡ ਖੇਡਣ ਗਏ ਤਾਂ ਉਸ ਨਾਲ ਸਟੇਡੀਅਮ ਵਿਚ ਮੌਜੂਦ ਪ੍ਰਸ਼ੰਸਕਾਂ ਨੇ ਕਿਸੇ ਫਿਲਮ ਦੇ ਵਿਲਨ ਦੀ ਤਰ੍ਹਾਂ ਵਿਵਹਾਰ ਕੀਤਾ। ਇੰਗਲੈਂਡ ਖਿਲਾਫ ਜਦੋਂ ਪਹਿਲੇ ਟੈਸਟ ਵਿਚ ਡੇਵਿਡ ਵਾਰਨਰ, ਸਟੀਵ ਸਮਿਥ ਅਤੇ ਕੈਮਰਾਨ ਬੈਨਕ੍ਰਾਫਟ ਖੇਡਣ ਗਏ ਤਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਉਨ੍ਹਾਂ ਖਿਲਾਫ ਹੂਟਿੰਗ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪ੍ਰਸ਼ੰਸਕਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਸੈਂਡਪੇਪਰ ਦਿਖਾ ਕੇ ਬਾਲ ਟੈਂਪਰਿੰਗ ਮਾਮਲੇ ਦੀ ਯਾਦ ਵੀ ਦਿਵਾਈ। ਦੱਸ ਦਈਏ ਕਿ ਪਿਛਲੇ ਸਾਲ ਦੱਖਣੀ ਅਫਰੀਕਾ ਖਿਲਾਫ ਬਾਲ ਟੈਂਪਰਿੰਗ ਕਰਨ ਕਾਰਨ ਇਨ੍ਹਾਂ ਤਿਨਾ ਖਿਡਾਰੀਆਂ ਕੌਮਾਂਤਰੀ ਕ੍ਰਿਕਟ ਖੇਡਣ 'ਤੇ ਪਾਬੰਦੀ ਲਗਾਈ ਗਈ ਸੀ। ਇਨ੍ਹਾਂ ਤਿਨਾ ਕ੍ਰਿਕਟਰਾਂ ਖਿਲਾਫ ਹੂਟਿੰਗ ਦਾ ਕੋਈ ਮੌਕਾ ਮੇਜ਼ਬਾਨ ਇੰਗਲੈਂਡ ਦੇ ਪ੍ਰਸ਼ੰਸਕਾਂ ਨੇ ਨਹੀਂ ਛੱਡਿਆ।

ਸਮਿਥ ਨੇ ਇਨ੍ਹਾਂ ਸਭ ਦੀ ਪਰਵਾਹ ਕੀਤੇ ਬਿਨਾ ਆਪਣੀ ਬੱਲੇਬਾਜ਼ੀ ਵੱਲ ਧਿਆਨ ਦਿੱਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਇਨ੍ਹਾਂ ਪ੍ਰੰਸ਼ਸਕਾਂ ਨੂੰ ਆਪਣੇ ਬੱਲੇ ਨਾਲ ਕਰਾਰਾ ਜਵਾਬ ਦਿੱਤਾ। ਏਸ਼ੇਜ਼ ਦੇ ਪਹਿਲੇ ਅਤੇ ਚੌਥੇ ਟੈਸਟ ਵਿਚ ਸਮਿਥ ਦੀ ਬੱਲੇਬਾਜ਼ੀ ਹੀ ਸੀ ਜਿਸਨੇ ਉਨ੍ਹਾਂ ਨੂੰ ਜਿੱਤ ਦਿਵਾਈ। ਇੰਗਲੈਂਡ ਨੇ ਏਸ਼ੇਜ਼ ਦੇ 5ਵੇਂ ਟੈਸਟ ਵਿਚ ਆਸਟਰੇਲੀਆਨ ਨੂੰ 135 ਦੌੜਾਂ ਨਾਲ ਹਰਾਇਆ ਪਰ ਇਸ ਮੈਚ ਵਿਚ ਵੀ ਸਮਿਥ ਨੇ ਆਪਣੀ ਬੱਲੇਬਾਜ਼ੀ ਨਾਲ ਸਭ ਦਾ ਦਿਲ ਜਿੱਤ ਲਿਆ। ਸਮਿਥ ਨੇ ਓਵਲ ਟੈਸਟ ਦੀ ਪਹਿਲੀ ਪਾਰੀ ਵਿਚ 80 ਜਦਕਿ ਦੂਜੀ ਪਾਰੀ ਵਿਚ 23 ਦੌੜਾਂ ਦੀ ਪਾਰੀ ਖੇਡੀ।

PunjabKesari

ਸਮਿਥ ਦੀ ਇਸ ਸ਼ਾਨਦਾਰ ਬੱਲੇਬਾਜ਼ੀ ਨੇ ਇੰਗਲੈਂਡ ਦੇ ਪ੍ਰਸ਼ੰਸਕਾਂ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ। ਸਟੁਅਰਟ ਬ੍ਰਾਡ ਨੇ ਸਮਿਥ ਨੂੰ 5ਵੇਂ ਟੈਸਟ ਦੀ ਦੂਜੀ ਪਾਰੀ ਵਿਚ 23 ਦੌੜਾਂ ਨਾਲ ਆਊਟ ਕੀਤਾ ਤਾਂ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਅਤੇ ਖੜੇ ਹੋ ਕੇ ਸਵਾਗਤ ਕੀਤਾ।


Related News