ਇੰਗਲੈਂਡ ਨੇ ਪਹਿਲਾਂ ਟੀ-20 ਮੈਚ ''ਚ ਨਿਊਜ਼ੀਲੈਂਡ ਨੂੰ ਹਰਾਇਆ

Thursday, Aug 31, 2023 - 03:06 PM (IST)

ਇੰਗਲੈਂਡ ਨੇ ਪਹਿਲਾਂ ਟੀ-20 ਮੈਚ ''ਚ ਨਿਊਜ਼ੀਲੈਂਡ ਨੂੰ ਹਰਾਇਆ

ਚੇਸਟਰ ਲੀ ਸਟ੍ਰੀਟ- ਹੈਰੀ ਬਰੂਕ ਅਤੇ ਡੇਵਿਡ ਮਲਾਨ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਬਰੂਕ ਨੇ 27 ਗੇਂਦਾਂ 'ਚ ਤਿੰਨ ਛੱਕਿਆਂ ਅਤੇ ਦੋ ਚੌਕਿਆਂ ਦੀ ਮਦਦ ਨਾਲ ਅਜੇਤੂ 43 ਦੌੜਾਂ ਬਣਾਈਆਂ, ਜਦਕਿ ਮਲਾਨ ਨੇ 42 ਗੇਂਦਾਂ 'ਤੇ 54 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਨੇ 140 ਦੌੜਾਂ ਦਾ ਟੀਚਾ ਛੇ ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ।

ਇਹ ਵੀ ਪੜ੍ਹੋ : ਜਾਣੋ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਕਦੋਂ ਸ਼ੁਰੂ ਹੋਈ 'ਨਾਗਿਨ ਡਾਂਸ' ਦੀ ਲੜਾਈ ?
ਬਰੂਕ ਨੂੰ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਇੰਗਲੈਂਡ ਦੇ ਚੋਣਕਾਰਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਉਸ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਇਸ ਫ਼ੈਸਲੇ 'ਤੇ ਸਵਾਲ ਉਠਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਕੀਵੀ ਟੀਮ ਨੌਂ ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਗਲੇਨ ਫਿਲਿਪਸ ਨੇ 38 ਗੇਂਦਾਂ 'ਚ 41 ਦੌੜਾਂ ਬਣਾਈਆਂ। ਇੰਗਲੈਂਡ ਲਈ ਬ੍ਰਾਈਡਨ ਕਾਰਸ ਨੇ ਚਾਰ ਓਵਰਾਂ 'ਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਲਿਊਕ ਵੁੱਡ ਨੇ 37 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਦੂਜਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ-33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਜੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News