ਇੰਗਲੈਂਡ ਨੇ ਵਿੰਡੀਜ਼ ਵਿਰੁੱਧ ਟੈਸਟ ਸੀਰੀਜ਼ ਦੇ ਸ਼ਡਿਊਲ ਦਾ ਕੀਤਾ ਐਲਾਨ

6/2/2020 8:50:34 PM

ਨਵੀਂ ਦਿੱਲੀ- ਕ੍ਰਿਕਟ ਨੂੰ ਫਿਰ ਤੋਂ ਪਟਰੀ 'ਤੇ ਲਿਆਉਣ ਦੇ ਲਈ ਇੰਗਲੈਂਡ ਬੋਰਡ (ਈ. ਸੀ. ਬੀ.) ਨੇ ਵੱਡਾ ਫੈਸਲਾ ਕੀਤਾ ਹੈ। ਇੰਗਲੈਂਡ ਬੋਰਡ ਨੇ ਵੈਸਟਇੰਡੀਜ਼ ਵਿਰੁੱਧ 3 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਵੈਸਟਇੰਡੀਜ਼ ਵਿਰੁੱਧ ਸਾਰੇ ਟੈਸਟ ਮੈਚ ਬਿਨਾਂ ਦਰਸ਼ਕਾਂ ਦੇ ਖੇਡੇ ਜਾਣਗੇ। 8 ਤੋਂ 12 ਜੁਲਾਈ ਨੂੰ ਸਾਉਥੰਪਟਨ 'ਚ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ ਤਾਂ ਦੂਜਾ ਟੈਸਟ ਮੈਚ 16 ਤੋਂ 20 ਜੁਲਾਈ ਦੇ ਵਿਚ ਮਾਨਚੈਸਟਰ 'ਚ ਖੇਡੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੀਰੀਜ਼ ਦਾ ਆਖਰੀ ਟੈਸਟ ਮੈਚ 24 ਤੋਂ 28 ਜੁਲਾਈ ਦੇ ਵਿਚ ਮਾਨਚੈਸਟਰ 'ਚ ਹੀ ਖੇਡਿਆ ਜਾਵੇਗਾ। ਦੱਸ ਦੇਈਏ ਕਿ ਵੈਸਟਇੰਡੀਜ਼ ਦੀ ਟੀਮ ਜੂਨ 9 ਨੂੰ ਇੰਗਲੈਂਡ ਪਹੁੰਚੇਗੀ ਤੇ 14 ਦਿਨਾਂ ਤਕ ਸਾਰੇ ਵੈਸਟਇੰਡੀਜ਼ ਖਿਡਾਰੀਆਂ ਨੂੰ ਕੁਆਰੰਟੀਨ ਕੀਤਾ ਜਾਵੇਗਾ।


ਦੱਸ ਦੇਈਏ ਕਿ ਪਾਕਿਸਤਾਨ ਦੀ ਟੀਮ ਵੀ ਇੰਗਲੈਂਡ ਦਾ ਦੌਰਾ ਕਰਨ ਵਾਲੀ ਹੈ। ਇੰਗਲੈਂਡ ਕ੍ਰਿਕਟਰ ਨੇ ਵੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਪੂਰੀ ਤਰ੍ਹਾਂ ਨਾਲ ਦਿਸ਼ਾ ਨਿਰਦੇਸ਼ 'ਚ ਰਹਿ ਕੇ। ਇੰਗਲੈਂਡ ਕ੍ਰਿਕਟਰਾਂ ਦੇ ਲਈ ਈ. ਸੀ. ਬੀ. ਨੇ ਕਈ ਨਿਯਮ ਬਣਾਏ ਹਨ। ਗੇਂਦਬਾਜ਼ਾਂ ਦੇ ਲਈ ਇੰਗਲੈਂਡ ਬੋਰਡ ਨੇ ਨਿਰਦੇਸ਼ ਦਿੱਤੇ ਹਨ ਕਿ ਹਰ ਇਕ ਗੇਂਦਬਾਜ਼ ਦਾ ਇਕ ਬਾਕਸ ਰੱਖੇਗਾ ਤੇ ਆਪਣੇ ਨਿਜੀ ਗੇਂਦ ਨਾਲ ਵੀ ਗੇਂਦਬਾਜ਼ੀ ਦਾ ਅਭਿਆਸ ਕਰੇਗਾ। ਇਸ ਤੋਂ ਇਲਾਵਾ ਬੱਲੇਬਾਜ਼ ਆਪਣੇ ਅਭਿਆਸ ਦੇ ਦੌਰਾਨ ਗੇਂਦ ਨੂੰ ਹੱਥ ਨਾਲ ਨਹੀਂ ਬਲਕਿ ਬੱਲੇ ਜਾਂ ਫਿਰ ਪੈਰ ਨਾਲ ਮਾਰ ਕੇ ਗੇਂਦਬਾਜ਼ਾਂ ਵੱਲ ਭੇਜੇਗਾ।


Gurdeep Singh

Content Editor Gurdeep Singh